ਨਵੀਂ ਦਿੱਲੀ : ਫਰੀਦਕੋਟ ਤੋਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਪੰਜਾਬ ਇਕਾਈ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਕੋਲਕਾਤਾ ਰਿਹਾਇਸ਼ ‘ਤੇ ਅਸਤੀਫ਼ੇ ਵਾਲਾ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਆਪਣੇ ਦੋਸਤਾਂ ਅਤੇ ਹਮਾਇਤੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਦੀ ਆਪਣੀ ਰਣਨੀਤੀ ਬਾਰੇ ਫ਼ੈਸਲਾ ਲੈਣਗੇ। ਬਰਾੜ ઠਪਿਛਲੇ ਸਾਲ ਟੀਐਮਸੀ ਵਿਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦਾ ਮੁਖੀ ਬਣਾਇਆ ਗਿਆ ਸੀ।
ਬਰਾੜ ਛੇਤੀ ਹੀ ਕਾਂਗਰਸ ਵਿਚ ਹੋ ਸਕਦੇ ਹਨ ਸ਼ਾਮਲ
ਚੰਡੀਗੜ੍ਹ : ਜਗਮੀਤ ਸਿੰਘ ਬਰਾੜ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ। ਕਿਸੇ ਸਮੇਂ ਪੰਜਾਬ ਦੇ ਵੱਡੇ ਦਿਗਜ਼ ਆਗੂਆਂ ਵਿੱਚ ਸ਼ੁਮਾਰ ਬਰਾੜ ਕਾਂਗਰਸ ਦਾ ਪੰਜਾਬ ਵਿਚ ਵੱਡਾ ਚਿਹਰਾ ਬਣ ਕੇ ਉਭਰੇ ਸਨ। ਖਾਸ ਕਰਕੇ ਮੈਂਬਰ ਪਾਰਲੀਮੈਂਟ ਦੀ ਚੋਣ ਸਮੇਂ ਜਦੋਂ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਮਾਤ ਦਿੱਤੀ ਸੀ। ਪਰ ਫਿਰ ਕੁਝ ਆਪਣੀਆਂ ਸਿਆਸੀ ਗਲਤੀਆਂ ਕਾਰਨ ਤੇ ਕੁਝ ਪਾਰਟੀ ਦੇ ਅੰਦਰ ਆਪਣਿਆਂ ਦੇ ਹੀ ਨਿਸ਼ਾਨੇ ‘ਤੇ ਆਉਣ ਕਾਰਨ ਹਾਸ਼ੀਏ ‘ਤੇ ਗਏ ਜਗਮੀਤ ਬਰਾੜ ਪਾਰਟੀ ਵਿਚੋਂ ਬਾਹਰ ਹੋ ਗਏ। ਹੁਣ ਜੋ ਨਵੀਂ ਚਰਚਾ ਛਿੜੀ ਹੈ ਉਸ ਅਨੁਸਾਰ ਜਗਮੀਤ ਬਰਾੜ ਨੇ ਮੁੜ ਆਪਣੀ ਜੱਦੀ ਪਾਰਟੀ ਕਾਂਗਰਸ ਦਾ ਰੁਖ ਕਰ ਲਿਆ ਹੈ ਤੇ ਉਹ 2019 ਦੀਆਂ ਲੋਕ ਸਭਾ ਚੋਣਾਂ ਦੋਰਾਨ ਪੰਜਾਬ ਦੇ ਕਿਸੇ ਹਲਕੇ ਤੋਂ ਚੋਣ ਵੀ ਲੜ ਸਕਦੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …