5.1 C
Toronto
Saturday, October 25, 2025
spot_img
Homeਪੰਜਾਬਪੰਜਾਬ ’ਚ ਸਰਕਾਰੀ ਜ਼ਮੀਨਾਂ ’ਤੇ ਕਾਸ਼ਤ ਕਰਨ ਵਾਲੇ ਬਣਨਗੇ ਜ਼ਮੀਨਾਂ ਦੇ ਮਾਲਕ

ਪੰਜਾਬ ’ਚ ਸਰਕਾਰੀ ਜ਼ਮੀਨਾਂ ’ਤੇ ਕਾਸ਼ਤ ਕਰਨ ਵਾਲੇ ਬਣਨਗੇ ਜ਼ਮੀਨਾਂ ਦੇ ਮਾਲਕ

ਕੈਪਟਨ ਸਰਕਾਰ ਲਵੇਗੀ ਨਵਾਂ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਬੇਜ਼ਮੀਨੇ, ਦਰਮਿਆਨ ਅਤੇ ਛੋਟੇ ਕਿਸਾਨਾਂ ਦੀ ਭਲਾਈ ਲਈ ਅੱਜ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਹੁਣ ਜਨਵਰੀ 2020 ਤੋਂ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਸਰਕਾਰੀ ਜ਼ਮੀਨ ’ਤੇ ਖੇਤੀ ਕਰਨ ਵਾਲੇ ਕਿਸਾਨ ਹੁਣ ਜ਼ਮੀਨ ਦੇ ਮਾਲਕ ਬਣ ਸਕਣਗੇ। ਇਸ ਸਬੰਧੀ ਜਾਣਕਾਰੀ ਅੱਜ ਮਾਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।
ਹੁਣ ਸਰਕਾਰੀ ਜ਼ਮੀਨ ’ਤੇ ਕਬਜ਼ਾ ਰੱਖਣ ਵਾਲੇ ਕਿਸਾਨ ਜਮੀਨ ਅਲਾਟਮੈਂਟ ਆਪਣੇ ਨਾਂ ਕਰਵਾਉਣ ਲਈ ਸਬੰਧਤ ਉਪ ਮੈਜਿਸਟਰੇਟ ਕੋਲ ਅਰਜ਼ੀ ਦੇ ਸਕਦੇ ਹਨ। ਜ਼ਮੀਨ ਪ੍ਰਾਪਤੀ ਲਈ ਅਰਜ਼ੀ ਦੇਣ ਵਾਲੇ ਕਿਸਾਨ ਨੂੰ ਨਿਰਧਾਰਤ ਭੁਗਤਾਨ ਦੇ ਮਗਰੋਂ ਜ਼ਮੀਨ ਦੀ ਅਲਾਟਮੈਂਟ ਕਰ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਦੀ ਭਲਾਈ ਲਈ ‘ਦਾ ਪੰਜਾਬ (ਵੈੱਲਫੇਅਰ ਐਂਡ ਸੈਟਲਮੈਂਟ ਆਫ਼ ਲੈਂਡਲੈੱਸ, ਮਾਰਜੀਨਲ ਐਂਡ ਸਮਾਲ ਇਕਇਊਪਮੈਂਟ ਫਾਰਮਰਸ) ਅਲਾਟਮੈਂਟ ਆਫ਼ ਸਟੇਟ ਗਵਰਨਮੈਂਟ ਲੈਂਡ ਐਕਟ, 2021 ਨੂੰ ਲਾਗੂ ਕੀਤਾ ਗਿਆ ਜਿਸ ਤਹਿਤ ਅਜਿਹੇ ਕਿਸਾਨ ਜਮੀਨ ਦੀ ਅਲਾਟਮੈਂਟ ਲਈ ਅਰਜੀ ਦੇ ਸਕਦੇ ਹਨ।

RELATED ARTICLES
POPULAR POSTS