22.5 C
Toronto
Thursday, July 9, 2026
spot_img
HomeਕੈਨੇਡਾFrontਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 76 ਵਕੀਲ ਸੀਨੀਅਰ ਵਜੋਂ ਨਾਮਜ਼ਦ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 76 ਵਕੀਲ ਸੀਨੀਅਰ ਵਜੋਂ ਨਾਮਜ਼ਦ


ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 5 ਮਹਿਲਾ ਵਕੀਲਾਂ ਸਮੇਤ 76 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ ਕੀਤਾ ਗਿਆ ਹੈ। ਹਾਈਕੋਰਟ ਦੇ ਚੀਫ ਜਸਟਿਸ ਅਤੇ ਜੱਜਾਂ ਵਲੋਂ ਲਿਆ ਗਿਆ ਇਹ ਫੈਸਲਾ, ਹਾਲ ਹੀ ਦੇ ਸਾਲਾਂ ਵਿਚ ਸਭ ਤੋਂ ਵੱਡੀਆਂ ਨਾਮਜ਼ਦਗੀਆਂ ਵਿਚੋਂ ਇਕ ਹੈ। ਹਾਈਕੋਰਟ ਨਿਯਮਾਂ ਦੇ ਤਹਿਤ ਇਸ ਲਈ 210 ਵਕੀਲਾਂ ਨੇ ਅਰਜ਼ੀ ਦਿੱਤੀ ਸੀ ਅਤੇ 64 ਉਮੀਦਵਾਰਾਂ ਨੂੰ ਨਾਮਜ਼ਦਗੀ ਲਈ ਮਨਜੂਰੀ ਮਿਲ ਗਈ ਸੀ। ਇਸ ਤੋਂ ਬਾਅਦ ਡੂੰਘੇ ਵਿਚਾਰ ਵਟਾਂਦਰੇ ਦੌਰਾਨ ਇਸ ਵਿਚ 12 ਹੋਰ ਨਾਮ ਸ਼ਾਮਲ ਕੀਤੇ ਗਏ। ਇਸਦੇ ਚੱਲਦਿਆਂ ਇਨ੍ਹਾਂ ਨਾਮਜ਼ਦਗੀਆਂ ਨਾਲ ਹਾਈਕੋਰਟ ਵਿਚ ਪੈ੍ਰਕਟਿਸ ਕਰ ਰਹੇ ਸੀਨੀਅਰ ਵਕੀਲਾਂ ਦੀ ਗਿਣਤੀ 300 ਤੋਂ ਪਾਰ ਹੋ ਗਈ ਹੈ।

RELATED ARTICLES
POPULAR POSTS