29.9 C
Toronto
Friday, July 31, 2026
spot_img
HomeਕੈਨੇਡਾFrontਅੰਮਿ੍ਰਤਸਰ ਦੇ ਦਰਜੀ ਦਾ ਪੁੱਤ ਬਣਿਆ ਦੇਸ਼ ਦਾ ਮਾਣ

ਅੰਮਿ੍ਰਤਸਰ ਦੇ ਦਰਜੀ ਦਾ ਪੁੱਤ ਬਣਿਆ ਦੇਸ਼ ਦਾ ਮਾਣ


ਕਾਮਨਵੈਲਥ ਖੇਡਾਂ ’ਚ ਵੇਟ ਲਿਫਟਰ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਮਗਾ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਬੱਲ ਸਚੰਦਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਕਾਮਨਵੈਲਥ ਖੇਡਾਂ ਵਿਚ 110 ਕਿਲੋਗਰਾਮ ਵੇਟ ਲਿਫਟਿੰਗ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਲਵਪ੍ਰੀਤ ਨੇ ਸਨੈਚ ਵਿਚ 176 ਕਿਲੋਗਰਾਮ ਅਤੇ ਕਲੀਨ ਐਂਡ ਜਰਕ ਵਿਚ 212 ਕਿਲੋਗਰਾਮ ਵਜ਼ਨ ਚੁੱਕਿਆ। ਇਹ ਤਮਗਾ ਉਸ ਵਲੋਂ 2022 ਦੀਆਂ ਕਾਮਨਵੈਲਥ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਤੋਂ ਚਾਰ ਸਾਲ ਬਾਅਦ ਆਇਆ ਹੈ। ਦਰਜੀ ਵਜੋਂ ਕੰਮ ਕਰਦੇ ਲਵਪ੍ਰੀਤ ਸਿੰਘ ਦੇ ਪਿਤਾ ਕਿਰਪਾਲ ਸਿੰਘ ਨੇ ਕਿਹਾ ਕਿ, ਪੂਰੇ ਪਿੰਡ ਨੇ ਇਸ ਪ੍ਰਾਪਤੀ ’ਤੇ ਜਸ਼ਨ ਮਨਾਇਆ ਹੈ। ਕਿਰਪਾਲ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਇਹ ਖੁਸ਼ੀ ਦੇ ਦਿਨ ਦੇਖਣ ਲਈ ਜਿਊਂਦੇ ਹਾਂ, ਸਾਡੇ ਕੋਲ ਬਹੁਤਾ ਕੁਝ ਨਹੀਂ ਹੈ। ਜ਼ਿਕਰਯੋਗ ਹੈ ਕਿ ਲਵਪ੍ਰੀਤ ਸਿੰਘ ਨੇ 9ਵੀਂ ਜਮਾਤ ਵਿਚ ਪੜ੍ਹਦਿਆਂ ਆਪਣਾ ਪਹਿਲਾ ਸੂਬਾ ਪੱਧਰੀ ਤਮਗਾ ਜਿੱਤਿਆ ਸੀ, ਜਿਸ ਨਾਲ ਉਸ ਨੂੰ ਖੇਡ ਨੂੰ ਗੰਭੀਰਤਾ ਨਾਲ ਅੱਗੇ ਵਧਾਉਣ ਦਾ ਆਤਮ ਵਿਸ਼ਵਾਸ ਮਿਲਿਆ।

RELATED ARTICLES
POPULAR POSTS