20.8 C
Toronto
Wednesday, August 12, 2026
spot_img
HomeਕੈਨੇਡਾFrontਇਰਾਨ ’ਤੇ ਹਮਲੇ ਰੋਕਣ ਵਾਲਾ ਮਤਾ ਅਮਰੀਕੀ ਸੈਨੇਟ ’ਚ ਫੇਲ੍ਹ

ਇਰਾਨ ’ਤੇ ਹਮਲੇ ਰੋਕਣ ਵਾਲਾ ਮਤਾ ਅਮਰੀਕੀ ਸੈਨੇਟ ’ਚ ਫੇਲ੍ਹ

ਇਰਾਨ ’ਤੇ ਹਮਲੇ ਰੋਕਣ ਵਾਲਾ ਮਤਾ ਅਮਰੀਕੀ ਸੈਨੇਟ ’ਚ ਫੇਲ੍ਹ
ਟਰੰਪ ਦੀ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਵੋਟਿੰਗ ’ਚ ਨਹੀਂ ਲਿਆ ਹਿੱਸਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਸੈਨੇਟ ਵਿਚ ਇਰਾਨ ਦੇ ਖਿਲਾਫ ਫੌਜੀ ਕਾਰਵਾਈ ਸੀਮਤ ਕਰਨ ਵਾਲਾ ਮਤਾ ਅੱਗੇ ਨਹੀਂ ਵਧ ਸਕਿਆ। ਇਸਦੇ ਲਈ ਵੋਟਿੰਗ ਹੋਈ, ਜਿਸ ’ਚ ਇਹ 49-50 ਦੇ ਅੰਤਰ ਨਾਲ ਖਾਰਜ ਹੋ ਗਿਆ। ਪੈਨਸਿਲਵੇਨੀਆ ਤੋਂ ਰਿਪਬਲਿਕ ਸੈਨੇਟਰ ਡੇਵ ਮੈਕਕਾਰਮਿਕ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਇਹ ਬਿੱਲ ਫਿਲਹਾਲ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਕੋਲ ਹੀ ਪਿਆ ਹੈ। ਜਿਨ੍ਹਾਂ ਕਾਨੂੰਨ ਘਾੜਿਆਂ ਨੇ ਇਹ ਤਜਵੀਜ਼ ਪੇਸ਼ ਕੀਤੀ ਸੀ, ਉਹ ਚਾਹੁੰਦੇ ਸਨ ਕਿ ਇਸ ਨੂੰ ਬਹਿਸ ਅਤੇ ਵੋਟਿੰਗ ਲਈ ਪੂਰੀ ਸੈਨੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ, ਉਨ੍ਹਾਂ ਨੂੰ ਇਸ ਮਤੇ ਨੂੰ ਪੂਰੀ ਸੈਨੇਟ ਦੇ ਸਾਹਮਣੇ ਲਿਆਉਣ ਲਈ ਇਕ ਹੋਰ ਕੋਸ਼ਿਸ਼ ਕਰਨੀ ਪਵੇਗੀ। ਜੇਕਰ ਇਹ ਮਤਾ ਅੱਗੇ ਵਧ ਜਾਂਦਾ ਹੈ ਤਾਂ ਇਰਾਨ ਦੇ ਖਿਲਾਫ ਹਮਲੇ ਸ਼ੁਰੂ ਕਰਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਸੰਸਦ ਦੀ ਮਨਜੂਰੀ ਲੈਣਾ ਜ਼ਰੂਰੀ ਹੋ ਜਾਂਦਾ ਹੈ। ਯਾਨੀ ਕਿ ਰਾਸ਼ਟਰਪਤੀ ਇਕੱਲੇ ਤੌਰ ’ਤੇ ਅਜਿਹਾ ਫੈਸਲਾ ਨਹੀਂ ਲੈ ਸਕਦੇ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਹਾਲੀਆ ਇਰਾਨ ਹਮਲਿਆਂ ਤੋਂ ਬਾਅਦ ਵਿਰੋਧੀ ਸੰਸਦ ਮੈਂਬਰ ਲਗਾਤਾਰ ਮੰਗ ਕਰ ਰਹੇ ਹਨ ਕਿ ਅਜਿਹੇ ਕਿਸੇ ਵੀ ਫੌਜੀ ਅਭਿਆਨ ’ਤੇ ਅੰਤਿਮ ਫੈਸਲਾ ਸੰਸਦ ਦੀ ਮਨਜੂਰੀ ਨਾਲ ਹੀ ਹੋਣਾ ਚਾਹੀਦਾ ਹੈ।

RELATED ARTICLES
POPULAR POSTS