14 C
Toronto
Wednesday, November 4, 2026
spot_img
HomeਕੈਨੇਡਾFrontਸੰਗਰੂਰ ’ਚ ਕਾਂਗਰਸ ਪਾਰਟੀ ਦੀ ‘ਇਨਸਾਫ ਰੈਲੀ’ ਵਿਚ ਗਰਜੇ  ਰਾਹੁਲ ਗਾਂਧੀ ਅਤੇ...

ਸੰਗਰੂਰ ’ਚ ਕਾਂਗਰਸ ਪਾਰਟੀ ਦੀ ‘ਇਨਸਾਫ ਰੈਲੀ’ ਵਿਚ ਗਰਜੇ  ਰਾਹੁਲ ਗਾਂਧੀ ਅਤੇ ਮਲਿਕਅਰਜੁਨ ਖੜਗੇ

ਸੰਗਰੂਰ ’ਚ ਕਾਂਗਰਸ ਪਾਰਟੀ ਦੀ ‘ਇਨਸਾਫ ਰੈਲੀ’ ਵਿਚ ਗਰਜੇ  ਰਾਹੁਲ ਗਾਂਧੀ ਅਤੇ ਮਲਿਕਅਰਜੁਨ ਖੜਗੇ
ਪੰਜਾਬ ’ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨ ਦਾ ਕੀਤਾ ਦਾਅਵਾ
ਸੰਗਰੂਰ/ਬਿਊਰੋ ਨਿਊਜ਼
ਸੰਗਰੂਰ ਵਿਚ ਅੱਜ ਬੁੱਧਵਾਰ ਨੂੰ ਕਾਂਗਰਸ ਪਾਰਟੀ ਦੀ ‘ਇਨਸਾਫ ਰੈਲੀ’ ਹੋਈ ਹੈ। ਇਸ ਰੈਲੀ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ, ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਰਾਹੁਲ ਗਾਂਧੀ ਨੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਬੁਰੀ ਤਰ੍ਹਾਂ ਫੈਲ ਰਿਹਾ ਹੈ ਅਤੇ ਪੰਜਾਬ ਨੂੰ ਅਜਿਹਾ ਵਿਅਕਤੀ ਚਾਹੀਦਾ ਹੈ ਜੋ ਸਿਰਫ ਪੰਜਾਬ ਲਈ ਲੜੇ। ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਦੀ ਸਰਕਾਰ ਨੂੰ ਪੰਜਾਬ ਤੋਂ ਚਲਾਉਂਦੀ ਹੈ ਅਤੇ ਹੁਣ ਵੀ ਅਜਿਹਾ ਹੀ ਹੋਵੇਗਾ। ਰਾਹੁਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ। ਇਸੇ ਦੌਰਾਨ ਮਲਿਕਅਰਜੁਨ ਖੜਗੇ ਨੇ ਇਨਸਾਫ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ  ਕਿ ਜੇਕਰ ਅਸੀਂ ਪੰਜਾਬ ਜਿੱਤਾਂਗੇ ਤਾਂ ਪੂਰਾ ਭਾਰਤ ਵੀ ਜਿੱਤਾਂਗੇ। ਖੜਗੇ ਨੇ ਕਿਹਾ ਕਿ ਜੋ ਲੋਕ ਦੇਸ਼ ਲਈ ਕੰਮ ਕਰਦੇ ਹਨ, ਉਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ। ਇਸ ਰੈਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਸਣੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਸਾਰੇ ਆਗੂਆਂ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ।

RELATED ARTICLES
POPULAR POSTS