6.5 C
Toronto
Saturday, October 10, 2026
spot_img
Homeਪੰਜਾਬਬਿਕਰਮ ਮਜੀਠੀਆ ਨੇ ਮੁਹਾਲੀ ਤੋਂ 'ਬੁਲੰਦ ਤਿਰੰਗਾ ਯਾਤਰਾ' ਕੀਤੀ ਸ਼ੁਰੂ

ਬਿਕਰਮ ਮਜੀਠੀਆ ਨੇ ਮੁਹਾਲੀ ਤੋਂ ‘ਬੁਲੰਦ ਤਿਰੰਗਾ ਯਾਤਰਾ’ ਕੀਤੀ ਸ਼ੁਰੂ

ਬਿਕਰਮ ਮਜੀਠੀਆ ਨੇ ਮੁਹਾਲੀ ਤੋਂ ‘ਬੁਲੰਦ ਤਿਰੰਗਾ ਯਾਤਰਾ’ ਕੀਤੀ ਸ਼ੁਰੂਕਿਹਾ, ਇਹ ਯਾਤਰਾ ਦੇਸ਼ ਦੇ ਜਵਾਨਾਂ ਦਾ ਹੌਸਲਾ ਵਧਾਉਣ ਲਈ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁਹਾਲੀ ਤੋਂ ‘ਬੁਲੰਦ ਤਿਰੰਗਾ ਯਾਤਰਾ’ ਦੀ ਅਗਵਾਈ ਕਰਦਿਆਂ ਕਿਹਾ ਕਿ “ਅਸੀਂ ਇਹ ਯਾਤਰਾ ਦੇਸ਼ ਦੇ ਜਵਾਨਾਂ ਦਾ ਹੌਸਲਾ ਵਧਾਉਣ ਲਈ ਕਰ ਰਹੇ ਹਾਂ। ਉਨ੍ਹਾਂ ਕਿਹਾ ਇਹ ਯਾਤਰਾ ਕੇਜਰੀਵਾਲ ਤੇ ਕੈਪਟਨ ਅਮਰਿੰਦਰ ਦੇ ਖ਼ਿਲਾਫ ਹੈ ਕਿਉਂਕਿ ਦੋਵੇਂ ਦੇਸ਼ ਦੀ ਫੌਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਮਜੀਠੀਆ ਨੇ ਇਹ ਯਾਤਰਾ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਸ਼ੁਰੂ ਕੀਤੀ। ਖ਼ੁਦ ਮਜੀਠੀਆ ਵੀ ਮੋਟਰਸਾਈਕਲ ‘ਤੇ ਸਵਾਰ ਸਨ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਯੂਥ ਅਕਾਲੀ ਵਰਕਰ ਪੁੱਜੇ ਹੋਏ ਸਨ।
ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਤੋਂ ਸਰਜੀਕਲ ਸਟਰਾਈਕ ਦੇ ਸਬੂਤ ਮੰਗ ਕੇ ਨਵਾਜ਼ ਸ਼ਰੀਫ ਤੇ ਮੁਸ਼ੱਰਫ ਵਾਂਗ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਜਿਹੇ ਬਿਆਨਾਂ ਨਾਲ ਬੇਨਕਾਬ ਹੋ ਗਏ ਹਨ ਕਿ ਉਨ੍ਹਾਂ ਦੇ ਮਨ ਵਿਚ ਕਿੰਨੀ ਕੁ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਅਜਿਹੇ ਬਿਆਨਾਂ ਦੀ ਉਮੀਦ ਨਹੀਂ ਸੀ ਕਿਉਂਕਿ ਉਹ ਖ਼ੁਦ ਫੌਜੀ ਅਫਸਰ ਰਹੇ ਹਨ ਪਰ ਰਾਜਨੀਤੀ ਕਾਰਨ ਉਹ ਵੀ ਫੌਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।

RELATED ARTICLES
POPULAR POSTS