4.3 C
Toronto
Wednesday, October 29, 2025
spot_img
Homeਪੰਜਾਬਗੁਰਦਾਸਪੁਰ 'ਚ ਫਿਰ ਦਹਿਸ਼ਤ ਦਾ ਮਾਹੌਲ

ਗੁਰਦਾਸਪੁਰ ‘ਚ ਫਿਰ ਦਹਿਸ਼ਤ ਦਾ ਮਾਹੌਲ

surjical_strike_4_places_-copy-copyਦੇਖੇ ਗਏ ਸ਼ੱਕੀ ਵਿਅਕਤੀ
ਗੁਰਦਾਸਪੁਰ/ਬਿਊਰੋ ਨਿਊਜ਼
ਭਾਰਤ-ਪਾਕਿਸਤਾਨ ਸਰਹੱਦ ‘ਤੇ ਵਸੇ ਗੁਰਦਾਸਪੁਰ ਦੇ ਪਿੰਡ ਸ਼ਿਕਾਰ ਮੱਛੀਆਂ ਵਿਖੇ ਪਿਛਲੇ ਦਿਨੀਂ ਇੱਕ ਔਰਤ ਨੇ ਖੇਤਾਂ ਵਿੱਚ ਲੁਕੇ ਇੱਕ ਸ਼ੱਕੀ ਵਿਅਕਤੀ ਨੂੰ ਵੇਖਿਆ ਸੀ। ਉੱਥੇ ਹੀ ਅੱਜ ਇਸ ਇਲਾਕੇ ਦੇ ਨੇੜਲੇ ਪਿੰਡ ਚੱਕਵਾਲੀ ਵਿੱਚ ਵੀ ਇੱਕ ਕਿਸਾਨ ਨੇ 3 ਸ਼ੱਕੀ ਵਿਅਕਤੀਆਂ ਨੂੰ ਰਾਈਫਲਾਂ ਤੇ ਭਾਰੀ ਬੈਗ ਨਾਲ ਵੇਖਿਆ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਲਾਕੇ ਵਿੱਚ ਪੁਲਿਸ ਤੇ ਬੀ.ਐਸ.ਐਫ. ਵੱਲੋਂ ਦੇਰ ਰਾਤ ਤੋਂ ਹੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪਿੰਡ ਚੱਕਵਾਲੀ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਤੇ ਰਸਤੇ ਵਿੱਚ ਹੀ ਖੇਤਾਂ ਵਿੱਚ ਲੁੱਕੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਵੇਖਿਆ। ਉਸ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਕੋਲ ਹਥਿਆਰ ਤੇ ਵੱਡੇ ਬੈਗ ਵੀ ਸਨ। ਇਸ ਨੂੰ ਦੇਖਦਿਆਂ ਪੁਲਿਸ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾ ਰਹੀ ਹੈ।

RELATED ARTICLES
POPULAR POSTS