-0.9 C
Toronto
Wednesday, December 24, 2025
spot_img
Homeਪੰਜਾਬਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫਟਿੰਗ ਮੁਕਾਬਲੇ ’ਚ ਜਿੱਤਿਆ ਸੋਨ ਤਮਗਾ

ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫਟਿੰਗ ਮੁਕਾਬਲੇ ’ਚ ਜਿੱਤਿਆ ਸੋਨ ਤਮਗਾ

ਪਟਿਆਲਾ ਜਿਲ੍ਹੇ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹੈ ਹਰਜਿੰਦਰ ਕੌਰ
ਨਾਭਾ/ਬਿਊਰੋ ਨਿਊਜ਼ : ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਤਾਮਿਲਨਾਡੂ ਵਿਚ ਚੱਲ ਰਹੀ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਉਸ ਨੇ ਸੋਨ ਤਮਗਾ ਜਿੱਤਿਆ ਹੈ। ਸੱਤਵੇਂ ਦਿਨ ਦੇ ਮੁਕਾਬਲਿਆਂ ਦੌਰਾਨ ਹਰਜਿੰਦਰ ਕੌਰ ਨੇ 71 ਕਿਲੋ ਭਾਰ ਵਰਗ ਵਿਚ ਕੁੱਲ 214 ਕਿਲੋ ਭਾਰ ਚੁੱਕਿਆ ਹੈ, ਉਸ ਨੇ 91 ਕਿਲੋ ਸਨੈਚ ਅਤੇ 123 ਕਿਲੋ ਕਲੀਨ ਜਰਕ ਭਾਰ ਚੁੱਕ ਕੇ ਸੋਨ ਤਮਗੇ ’ਤੇ ਮੋਹਰ ਲਗਾਈ। ਇਸ ਦੇ ਨਾਲ ਹੀ ਹਰਜਿੰਦਰ ਕੌਰ 71 ਕਿਲੋ ਭਾਰ ਵਰਗ ਵਿਚ 123 ਕਿਲੋ ਕਲੀਨ ਜਰਕ ਭਾਰ ਚੁੱਕਣ ਵਾਲੀ ਪਹਿਲੀ ਮਹਿਲਾ ਵੇਟਲਿਫਟਰ ਬਣ ਗਈ ਹੈ। ਹਰਜਿੰਦਰ ਕੌਰ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹੈ। ਧਿਆਨ ਰਹੇ ਕਿ 2022 ਦੀਆਂ ਬਰਮਿੰਘਮ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਰਜਿੰਦਰ ਕੌਰ ਨੇ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਕਾਮਨਵੈਲਥ ਖੇਡਾਂ ਦੌਰਾਨ ਕਾਂਸੀ ਦਾ ਤਮਗਾ ਜਿੱਤਣ ਬਦਲੇ ਪੰਜਾਬ ਸਰਕਾਰ ਵੱਲੋਂ ਹਰਜਿੰਦਰ ਕੌਰ ਦਾ ਸਨਮਾਨ ਵੀ ਕੀਤਾ ਗਿਆ ਸੀ।

RELATED ARTICLES
POPULAR POSTS