4.3 C
Toronto
Wednesday, October 29, 2025
spot_img
Homeਪੰਜਾਬਰਾਣਾ ਗੁਰਜੀਤ ਦਾ ਦੂਜਾ ਭਤੀਜਾ ਗ੍ਰਿਫਤਾਰ ਤੇ ਰਿਹਾਅ

ਰਾਣਾ ਗੁਰਜੀਤ ਦਾ ਦੂਜਾ ਭਤੀਜਾ ਗ੍ਰਿਫਤਾਰ ਤੇ ਰਿਹਾਅ

17 ਸਾਲ ਪੁਰਾਣੇ ਮਾਮਲੇ ‘ਚ ਸੀ ਭਗੌੜਾ ਕਰਾਰ
ਮੁਹਾਲੀ : ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਦੇ ਦੂਜੇ ਭਤੀਜੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਕੁਝ ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ। ਰਾਣਾ ਪ੍ਰਭਦੀਪ ਨੂੰ ਖਰੜ ਦੀ ਅਦਾਲਤ ਨੇ 17 ਸਾਲ ਪੁਰਾਣੇ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਹੋਇਆ ਸੀ। ਰਾਣਾ ‘ਤੇ ਇਲਜ਼ਾਮ ਹੈ ਕਿ 2001 ਵਿਚ ਉਸ ਨੇ ਫੈਕਟਰੀ ਦੇ ਕਾਮੇ ਨੂੰ ਬਿਨਾ ਕਾਰਨ ਦੱਸਿਆਂ ਨੌਕਰੀਓਂ ਕੱਢ ਦਿੱਤਾ ਸੀ ਤੇ ਉਸ ਨੇ ਰਾਣਾ ਵਿਰੁੱਧ ਅਦਾਲਤੀ ਕਾਰਵਾਈ ਛੇੜ ਦਿੱਤੀ। ਫ਼ੈਕਟਰੀ ਦੇ ਕਾਮੇ ਲਾਭ ਸਿੰਘ ਨੇ ਮਾਮਲਾ ਲੇਬਰ ਕੋਰਟ ਵਿਚ ਚੁੱਕਿਆ। 17 ਸਾਲ ਕੇਸ ਚੱਲਣ ਬਾਅਦ ਰਾਣਾ ਗੁਰਜੀਤ ਦੇ ਭਤੀਜੇ ਰਾਣਾ ਪ੍ਰਭਦੀਪ ਨੂੰ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਭਗੌੜਾ ਕਰਾਰ ਦਿੱਤਾ ਗਿਆ। ਰਾਣਾ ਪ੍ਰਬਦੀਪ ਦਾ ਸਕਾ ਭਰਾ ਰਾਣਾ ਹਰਦੀਪ ਨੂੰ ਵੀ ਪਿਛਲੇ ਮਹੀਨੇ ਦੌਰਾਨ ਇੱਕ ਧੋਖਾਧੜੀ ਦੇ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਰਾਣਾ ਗੁਰਜੀਤ ਨੂੰ ਵੀ ਨਾਜਾਇਜ਼ ਰੇਤ ਖਣਨ ਵਿੱਚ ਕਥਿਤ ਸ਼ਮੂਲੀਅਤ ਹੋਣ ਕਰਕੇ ਆਪਣਾ ਬਿਜਲੀ ਮੰਤਰੀ ਦਾ ਅਹੁਦਾ ਤਿਆਗਣਾ ਪਿਆ ਸੀ।

RELATED ARTICLES
POPULAR POSTS