Breaking News
Home / ਪੰਜਾਬ / ਇਹ ਹੈ ਮਾਮਲਾ : ਪੰਜ ਸਿੰਘ ਸਾਹਿਬਾਨ ਵੱਲੋਂ ਦਿੱਤੇ ਤਿੰਨ ਮਹੀਨਿਆਂ ਦੇ ਹੁਕਮ ਨੂੰ ਲੰਘੇ ਦੋ ਸਾਲ

ਇਹ ਹੈ ਮਾਮਲਾ : ਪੰਜ ਸਿੰਘ ਸਾਹਿਬਾਨ ਵੱਲੋਂ ਦਿੱਤੇ ਤਿੰਨ ਮਹੀਨਿਆਂ ਦੇ ਹੁਕਮ ਨੂੰ ਲੰਘੇ ਦੋ ਸਾਲ

ਡਿਓਢੀ ਦੇ ਦਰਵਾਜ਼ੇ ਬਾਰੇ ਦੁਚਿੱਤੀ ਜਾਰੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਬਿਹ ਵਿਖੇ 1835 ‘ਚ ਲਗਾਏ ਗਏ ਦਰਸ਼ਨੀ ਡਿਓਢੀ ਦੇ ਦਰਵਾਜ਼ਿਆਂ ਨੂੰ ਮੁਰੰਮਤ ਲਈ 4 ਜੁਲਾਈ 2010 ਵਿਚ ਇਕ ਸਦੇ ਤੇ ਪ੍ਰਭਾਵਸ਼ਾਲੀ ਸਮਾਗਮ ਰਾਹੀਂ ਉਤਾਰ ਕੇ ਆਰਜ਼ੀ ਤੌਰ ‘ਤੇ ਤਿਆਰ ਕਰਵਾਏ ਗਏ ਲੋਹੇ ਦੇ ਦਰਵਾਜ਼ੇ ਲਗਾ ਦਿੱਤੇ ਗਏ ਸਨ। ਇਨ੍ਹਾਂ ਦਰਵਾਜ਼ਿਆਂ ਨੂੰ ਲਗਭਗ 8 ਸਾਲ ਹੋ ਚੁੱਕੇ ਹਨ। ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਰਿਪੋਰਟਾਂ ਅਨੁਸਾਰ ਦਰਸ਼ਨੀ ਡਿਓਢੀ ਦੇ ਇਤਿਹਾਸਕ ਦਰਵਾਜ਼ਿਆਂ ਦੀਆਂ ਹੇਠਲੀਆਂ ਚੂਲਾਂ ਗਲ ਜਾਣ ਅਤੇ ਚੌਗਾਠਾਂ ਖਿਸਕ ਜਾਣ ਕਾਰਨ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਦੱਸਿਆ ਗਿਆ ਸੀ ਕਿ ਖਰਾਬ ਦਰਵਾਜ਼ੇ ਮੁਰੰਮਤ ਉਪਰੰਤ ਇਕ ਸਾਲ ਦੇ ਅੰਦਰ ਮੁੜ ਦਰਸ਼ਨੀ ਡਿਓਢੀ ਵਖੇ ਸੁਸ਼ੋਭਿਤ ਕਰ ਦਿੱਤੇ ਜਾਣਗੇ ਪਰ ਫਿਰ ਕਿਹਾ ਗਿਆ ਕਿ ਪੁਰਾਤਨ ਦਰਵਾਜ਼ਿਆਂ ਦੀ ਮੁਰੰਮਤ ਨਹੀਂ ਹੋ ਸਕਦੀ। ਨਵੀਂ ਜੋੜੀ ਤਿਆਰ ਕਰਵਾ ਕੇ 2-3 ਸਾਲ ਦੇ ਅੰਦਰ ਸਥਾਪਿਤ ਕਰ ਦਿੱਤੇ ਜਾਣਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਨਹੀਂ ਕੀਤੀ ਪਾਲਣਾ : 16 ਮਈ 2016 ਨੂੰ ਪੰਜ ਸਿੰਘ ਸਾਹਿਬਾਨ ਨੇ ਹੁਕਮ ਕੀਤਾ ਸੀ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤਿੰਨ ਮਹੀਨਿਆਂ ਵਿਚ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਓਢੀ ਦੇ ਦਰਵਾਜ਼ਿਆਂ ਦੀ ਸੇਵਾ ਮੁਕੰਮਲ ਕਰਕੇ ਲਗਾਉਣ, ਜਿਸ ਆਦੇਸ਼ ਨੂੰ ਦੋ ਸਾਲ ਬੀਤ ਚੁੱਕੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਪੱਸ਼ਟ ਕੀਤਾ ਗਿਆ ਸੀ ਕਿ ਪੁਰਾਤਨ ਦਰਵਾਜ਼ਿਆਂ ਦੀ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਹੁਕਮ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਗਈ ਸੀ। ਪੁਰਾਤਨ ਦਰਵਾਜ਼ਿਆਂ ਦੀ ਸੇਵਾ ਪੂਰੀ ਕਰਨ ਦਾ ਨਿਸ਼ਚਿਤ ਸਮਾਂ ਬੀਤਣ ਦੇ ਕਈ ਸਾਲੀ ਬਾਅਦ ਵੀ ਦਰਵਾਜ਼ੇ ਨਾ ਲੱਗਣ ਕਾਰਨ ਸਿੱਖ ਪੰਥ ਵਿਚ ਭਾਰੀ ਰੋਸ ਹੈ।
ਨਵੀਂ ਤਿਆਰ ਕੀਤੀ ਦਰਵਾਜ਼ਿਆਂ ਦੀ ਜੋੜੀ ਬਣੀ ਪਹੇਲੀ
ਦਰਵਾਜ਼ਿਆਂ ਦੀ ਜੋੜੀ ਤਿਆਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਂਡਿਆਂ ਵਿਚ ਬਣੇ ਕਮਰਿਆਂ ਵਿਚ 2013 ਤੱਕ ਕਾਰੀਗਰ ਲੱਗੇ ਰਹੇ ਪਰ ਅਚਾਨਕ ਹੀ ਕਮਰਿਆਂ ਨੂੰ ਤਾਲੇ ਵੱਜ ਏ। ਮੁੜ ਕਦੇ ਨਵੇਂ ਤਿਆਰ ਹੋ ਰਹੇ ਦਰਸ਼ਨੀ ਡਿਓਢੀ ਦੇ ਦਰਵਾਜ਼ੇ ਨਜ਼ਰ ਨਹੀਂ ਆਏ। ਇਹ ਦਰਵਾਜ਼ੇ ਕਿੱਥੇ ਹਨ ਇਹ ਰਹੱਸ ਬਣਿਆ ਹੋਇਆ ਹੈ। ਕਾਰ ਸੇਵਾ ਭੂਰੀ ਵਾਲੇ ਇਸ ਮਾਮਲੇ ‘ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ। ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਹੀ ਦਰਵਾਜ਼ੇ ਲਗਾਉਣ ਲਈ ਕੋਈ ਫੈਸਲਾ ਲੈ ਰਹੀ ਹੈ ਅਤੇ ਨਾ ਹੀ ਕੋਈ ਅਧਿਕਾਰੀ ਇਸ ਸਬੰਧੀ ਦੱਸਣ ਨੂੰ ਤਿਆਰ ਹੈ।
ਸ਼੍ਰੋਮਣੀ ਕਮੇਟੀ ਦੇ ਕੱਢੇ ਗਏ 523 ਮੁਲਾਜ਼ਮਾਂ ਨੂੰ ਹਾਈ ਕੋਰਟ ਵੱਲੋਂ ਰਾਹਤ
ਅੰਮ੍ਰਿਤਸਰ: ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਸਿੱਖਿਆ ਸੰਸਥਾਵਾਂ ‘ਚ ਰੱਖੇ ਮੁਲਾਜ਼ਮਾਂ ਨੂੰ ਕੱਢੇ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਜਸਟਿਸ ਜਤਿੰਦਰ ਚੌਹਾਨ ਨੇ ਮੇਜਰ ਸਿੰਘ ਪਟੀਸ਼ਨ ‘ਤੇ ਆਦੇਸ਼ ਜਾਰੀ ਕਰਦਿਆਂ ਲਾਈ। ਇਸ ਦੋਰਾਨ ਮੇਜਰ ਸਿੰਘ ਦੀ ਨੌਕਰੀ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 20 ਅਗਸਤ ਪੈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ‘ਚ ਸ਼੍ਰੋਮਣੀ ਕਮੇਟੀ ਵੱਲੋਂ ਐਡਵੋਕੇਟ ਗੁਰਮਿੰਦਰ ਸਿੰਘ ਅਤੇ ਪੁਨੀਤ ਕੌਰ ਸੇਖੋਂ ਪੇਸ਼ ਹੋਏ। ਜਦਕਿ ਪਟੀਸ਼ਨ ਵੱਲੋਂ ਡੀ.ਐਸ. ਗਾਂਧੀ ਪੇਸ਼ ਹੋਏ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਸਮੇਂ ਭਰਤੀ ਕੀਤੇ ਗਏ ਮੁਲਾਜ਼ਮਾਂ ਦੀ ਪੜਤਾਲ ਸਬੰਧੀ ਮੌਜੁਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਬ ਕਮਟੀ ਬਣਾਈ ਗਈ, ਜਿਸ ਦੀ ਰਿਪੋਰਟ ਤੋਂ ਬਾਅਦ 523 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜਿਸ ਤੇ ਇਨ੍ਹਾਂ ਮੁਲਾਜ਼ਮਾਂ ‘ਚੋਂ ਮੇਜਰ ਸਿੰਘ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ, ਜਿਸ ਦੇ ਆਧਾਰ ‘ਤੇ ਪੰਜਾਬ ਹਰਿਆਣਾ ਹਾਈ ਕੋਰਅ ਵੱਲੋਂ ਆਦੇਸ਼ ਜਾਰੀ ਕਰਦਿਆਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢੇ ਜਾਣ ‘ਤੇ ਰੋਕ ਦਿੱਤੀ ਗਈ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …