Breaking News
Home / ਪੰਜਾਬ / ਪਾਕਿਸਤਾਨੀ ਡਰੋਨ ਰਾਹੀਂ ਹਥਿਆਰ ਲਿਆਉਣ ਦੇ ਮਾਮਲੇ ‘ਚ ਗ੍ਰਿਫ਼ਤਾਰ 9 ਮੁਲਜ਼ਮ ਭੇਜੇ ਜੇਲ੍ਹ

ਪਾਕਿਸਤਾਨੀ ਡਰੋਨ ਰਾਹੀਂ ਹਥਿਆਰ ਲਿਆਉਣ ਦੇ ਮਾਮਲੇ ‘ਚ ਗ੍ਰਿਫ਼ਤਾਰ 9 ਮੁਲਜ਼ਮ ਭੇਜੇ ਜੇਲ੍ਹ

ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨੋਂ ਡਰੋਨ ਰਾਹੀ ਭਾਰਤ ‘ਚ ਹਥਿਆਰ ਲਿਆਉਣ ਦੇ ਮਾਮਲੇ ‘ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ 9 ਮੁਲਜ਼ਮਾਂ ਨੂੰ ਅਦਾਲਤ ਨੇ 11 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਹੈ। ਅੱਜ ਅੰਮ੍ਰਿਤਸਰ ਦੀ ਅਦਾਲਤ ਵਿਚ ਇਨ੍ਹਾਂ ਮੁਲਜ਼ਮਾਂ ਦੀ ਪੇਸ਼ੀ ਹੋਈ। ਪੁਲਿਸ ਨੇ 22 ਸਤੰਬਰ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਨ੍ਹਾਂ ਕੋਲੋਂ 5 ਰਾਈਫਲਾਂ ਅਤੇ 9 ਹੈਂਡ ਗ੍ਰਨੇਡ ਦੀ ਬਰਾਮਦ ਕੀਤੇ ਗਏ ਸਨ। ਧਿਆਨ ਰਹੇ ਕਿ ਵੱਡੀ ਤਾਦਾਦ ‘ਚ ਹਥਿਆਰਾਂ ਦੀ ਸਪਲਾਈ ਕਰਨ ਤੋਂ ਬਾਅਦ ਮੁਲਜ਼ਮਾਂ ਕੋਲੋਂ ਪੰਜਾਬ ਪੁਲਿਸ ਨੇ ਪਾਕਿਸਤਾਨ ਵੱਲੋਂ ਭੇਜੇ 2 ਡਰੋਨ ਵੀ ਬਰਾਮਦ ਕੀਤੇ ਸਨ। ਇਨ੍ਹਾਂ ਰਾਹੀਂ ਹੀ ਪੰਜਾਬ ਵਿੱਚ ਹਥਿਆਰਾਂ ਦਾ ਜ਼ਖੀਰਾ ਸਪਲਾਈ ਕੀਤਾ ਗਿਆ। ਹਾਲੇ ਵੀ ਪਾਕਿਸਤਾਨੀ ਡਰੋਨ ਦੇ ਫਿਰੋਜ਼ਪੁਰ ਵਿੱਚ ਗੇੜੇ ਲਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

Check Also

ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ 8 ਜੁਲਾਈ ਤੱਕ ਰੋਕ

ਮੁਹਾਲੀ/ਬਿਊਰੋ ਨਿਊਜ਼ 1991 ਵਿਚ ਆਈ. ਏ. ਐੱਸ. ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ …