ਲੁਧਿਆਣਾ ਦੇ ਹਸਪਤਾਲ ’ਚ ਕੁਝ ਦਿਨ ਪਹਿਲਾਂ ਕਰਵਾਇਆ ਸੀ ਅਪ੍ਰੇਸ਼ਨ
ਲੁਧਿਆਣਾ/ਬਿਊਰੋ ਨਿਊਜ਼ : ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜੁਕ ਬਣੀ ਹੋਈ ਹੈ ਅਤੇ ਉਹ ਲੁਧਿਆਣਾ ਸਥਿਤ ਦੀਪ ਹਸਪਤਾਲ ਵਿੱਚ ਵੈਂਟੀਲੇਟਰ ’ਤੇ ਹਨ। ਉਨ੍ਹਾਂ ਦੇ ਸਿਹਤ ਸਬੰਧੀ ਜਾਣਕਾਰੀ ਉਨ੍ਹਾਂ ਦੇ ਨਜਦੀਕੀ ਮਿੱਤਰ ਅਤੇ ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਅਮਰਜੀਤ ਸਿੰਘ ਟਿੱਕਾ ਨੇ ਦਿੱਤੀ। ਟਿੱਕਾ ਨੇ ਕਿਹਾ ਕਿ ਸੁਰਿੰਦਰ ਛਿੰਦਾ ਨੇ ਕੁੱਝ ਦਿਨ ਪਹਿਲਾਂ ਲੁਧਿਆਣਾ ਦੇ ਔਰੀਸਨ ਹਸਪਤਾਲ ਤੋਂ ਛੋਟਾ ਜਿਹਾ ਆਪ੍ਰੇਸਨ ਕਰਵਾਇਆ ਸੀ। ਜਿਸ ਤੋਂ ਬਾਅਦ ਕਿਸੇ ਕਾਰਨ ਉਨ੍ਹਾਂ ਦੀ ਇੰਨਫੈਕਸ਼ਨ ਵਧ ਗਈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੁੜ ਦੀਪ ਹਸਪਤਾਲ ਵਿਖੇ ਮੁੜ ਭਰਤੀ ਕਰਵਾਇਆ ਗਿਆ, ਜਿੱਥੇ ਉਹ ਵੈਟੀਲੇਟਰ ’ਤੇ ਹਨ। ਸੁਰਿੰਦਰ ਛਿੰਦਾ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਲੋਕ ਸਭਾ ਮੈਂਬਰ ਅਤੇ ਰਾਜ ਗਾਇਕ ਹੰਸ ਰਾਜ ਹੰਸ ਪਹੁੰਚੇ। ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੇ ‘ਪੁੱਤ ਜੱਟਾਂ ਦੇ’ ‘ਟਰੱਕ ਬੱਲੀਏ’, ‘ਬਲਬੀਰੋ ਭਾਬੀ’ ‘ਕੇਹਰ ਸਿੰਘ ਦੀ ਮੌਤ’ ਆਦਿ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ। ਸੁਰਿੰਦਰ ਛਿੰਦਾ ਨੇ ਆਪਣੇ ਪੁੱਤਰ ਮਨਿੰਦਰ ਛਿੰਦਾ ਨੂੰ ਸੰਗੀਤ ਦੀ ਵੀ ਸਿੱਖਿਆ ਦਿੱਤੀ।