Breaking News
Home / ਦੁਨੀਆ / ਨੇਪਾਲ ’ਚ ਹੈਲੀਕਾਪਟਰ ਹੋਇਆ ਕਰੈਸ਼

ਨੇਪਾਲ ’ਚ ਹੈਲੀਕਾਪਟਰ ਹੋਇਆ ਕਰੈਸ਼

ਪਾਇਲਟ ਸਮੇਤ 6 ਵਿਅਕਤੀਆਂ ਦੀ ਹੋਈ ਮੌਤ
ਕਾਠਮੰਡੂ/ਬਿਊਰੋ ਨਿਊਜ਼ : ਨੇਪਾਲ ’ਚ ਅੱਜ ਮੰਗਲਵਾਰ ਨੂੰ ਲਾਪਤਾ ਹੋਏ ਹੈਲੀਕਾਪਟਰ ਦਾ ਮਲਬਾ ਬਰਾਮਦ ਹੋ ਗਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਲਬੇ ਦੇ ਕੋਲੋਂ 6 ਵਿਅਕਤੀਆਂ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆ ਹਨ। ਹਾਦਸਾਗ੍ਰਸਤ ਹੈਲੀਕਾਪਟਰ ਦਾ ਮਲਬਾ ਲਿਖੂ ਪੀਕੇ ਪਿੰਡ ਅਤੇ ਦੁੱਧਕੁੰਡਾ ਨਗਰ ਦੇ ਬਾਰਡਰ ਨੇੜਿਓਂ ਬਰਾਮਦ ਹੋਇਆ ਹੈ, ਜਿਸ ਨੂੰ ਲਾਮਾਜੁਰਾ ਡਾਂਡਾ ਵੀ ਕਿਹਾ ਜਾਂਦਾ ਹੈ ਅਤੇ ਪਿੰਡ ਦੇ ਵਿਅਕਤੀਆਂ ਨੇ ਇਸ ਦੀ ਸੂਚਨਾ ਸਬੰਧਤ ਅਧਿਕਾਰੀਆਂ ਨੂੰ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਹੈਲੀਕਾਪਟਰ ਨੂੰ ਸੀਨੀਅਰ ਕੈਪਟਨ ਛੇਟ ਗੁਰੰਗ ਉਡਾ ਰਹੇ ਸਨ ਅਤੇ ਇਸ ਹੈਲੀਕਾਪਟਰ ’ਚ ਮੈਕਸੀਕੋ ਦੇ 5 ਨਾਗਰਿਕ ਸਵਾਰ ਸਨ। ਮੀਡੀਆ ਰਿਪੋਰਟਾਂ ਅਨੁਸਾਰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਰੈਸ਼ ਹੁੰਦਿਆਂ ਹੀ ਹੈਲੀਕਾਪਟਰ ’ਚ ਧਮਾਕਾ ਹੋਇਆ ਅਤੇ ਇਸ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਹੈ ਇਸ ਹੈਲੀਕਾਪਟਰ ਦੇ ਮਾਊਂਟ ਐਵਰੈਸਟ ਦੇ ਨੇੜੇ ਲਾਪਤਾ ਹੋ ਗਿਆ ਸੀ। ਨੇਪਾਲ ਜਹਾਜ਼ ਅਧਿਕਾਰੀਆਂ ਅਨੁਸਾਰ ਮਨਾਂਗ ਏਅਰ ਦੇ ਹੈਲੀਕਾਪਟਰ ਨੇ ਸੁਕਰੀ ਤੋਂ ਕਾਠਮੰਡੂ ਦੇ ਲਈ ਸਵੇਰੇ 10 ਵਜ ਕੇ 4 ਮਿੰਟ ’ਤੇ ਉਡਾਣ ਭਰੀ ਸੀ। ਨੇਪਾਲ ਸਿਵਲ ਏਵੀਏਸ਼ਨ ਅਥਾਰਟੀ ਦੇ ਅਧਿਕਾਰੀ ਗਿਆਨੇਂਦਰ ਅਨੁਸਾਰ ਉਡਾਣ ਭਰਨ ਤੋਂ 10 ਮਿੰਟ ਬਾਅਦ ਹੀ ਹੈਲੀਕਾਪਟਰ ਦਾ ਸੰਪਰਕ ਕੰਟਰੋਲ ਟਾਵਰ ਨਾਲੋਂ ਟੁੱਟ ਗਿਆ ਸੀ ਅਤੇ ਇਹ ਲਾਪਤਾ ਹੋ ਗਿਆ ਸੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …