Breaking News
Home / ਦੁਨੀਆ / ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਸ਼ੇਰਗਿੱਲ ਬਣੀ ਸ਼ੈਡੋ ਮੰਤਰੀ

ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਸ਼ੇਰਗਿੱਲ ਬਣੀ ਸ਼ੈਡੋ ਮੰਤਰੀ

ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ (44) ਨੂੰ ਵਿਰੋਧੀ ਲੇਬਰ ਪਾਰਟੀ ਆਗੂ ਜੇਰਮੀ ਕੋਰਬਿਨ ਨੇ ਤਰੱਕੀ ਦੇ ਕੇ ਸ਼ੈਡੋ ਮੰਤਰੀ ਨਿਯੁਕਤ ਕੀਤਾ ਹੈ।
ਸ਼ੈਡੋ ਕੈਬਨਿਟ ਸੀਨੀਅਰ ਸੰਸਦ ਮੈਂਬਰਾਂ ਦੀ ਟੀਮ ਹੁੰਦੀ ਹੈ ਜਿਸ ਦੀ ਚੋਣ ਸਮਾਨੰਤਰ ਸਰਕਾਰ ਬਣਾਉਣ ਲਈ ਵਿਰੋਧੀ ਧਿਰ ਦੇ ਆਗੂ ਵੱਲੋਂ ਕੀਤੀ ਜਾਂਦੀ ਹੈ। ਕੈਬਨਿਟ ਸਾਥੀਆਂ ਨੂੰ ਚੁਣੌਤੀ ਦੇਣ ਲਈ ਅਜਿਹੀ ਨਿਯੁਕਤੀ ਹੁੰਦੀ ਹੈ ਤਾਂ ਜੋ ਸਰਕਾਰ ਦੇ ਕੰਮਕਾਜ ਪ੍ਰਤੀ ਆਪਣੀ ਰਾਇ ਦਿੱਤੀ ਜਾ ਸਕੇ। ਪ੍ਰੀਤ ਕੌਰ ਗਿੱਲ ਨੇ ਲੇਬਰ ਪਾਰਟੀ ਦੀ ਟਿਕਟ ‘ਤੇ ਪਿਛਲੇ ਸਾਲ ਜੂਨ ਵਿਚ ਬਰਮਿੰਘਮ ਐਜਬੈਸਟਨ ਤੋਂ ਚੋਣ ਜਿੱਤੀ ਸੀ। ਉਨ੍ਹਾਂ ਨੂੰ ਜੁਲਾਈ ਵਿਚ ਬ੍ਰਿਟਿਸ਼ ਸੰਸਦ ‘ਚ ਗ੍ਰਹਿ ਮਾਮਲਿਆਂ ਬਾਰੇ ਸਿਲੈਕਟ ਕਮੇਟੀ ਲਈ ਚੁਣ ਲਿਆ ਗਿਆ ਸੀ। ਕੋਰਬਿਨ ਨੇ ਨਵੇਂ ਵਰ੍ਹੇ ਮੌਕੇ ਕੀਤੇ ਫੇਰਬਦਲ ਦੌਰਾਨ ਉਸ ਨੂੰ ਤਰੱਕੀ ਦੇ ਕੇ ਕੌਮਾਂਤਰੀ ਵਿਕਾਸ ਬਾਰੇ ਸ਼ੈਡੋ ਮੰਤਰੀ ਬਣਾਇਆ ਹੈ। ਉਹ ਬ੍ਰਿਟਿਸ਼ ਸਿੱਖਾਂ ਦੇ ਆਲ ਪਾਰਟੀ ਸੰਸਦੀ ਗਰੁੱਪ ਦੀ ਵੀ ਮੁਖੀ ਹਨ। ਇਸੇ ਤਰ੍ਹਾਂ ਕਲਾਈਵ ਲੁਈਸ ਨੂੰ ਸ਼ੈਡੋ ਖ਼ਜ਼ਾਨਾ ਮੰਤਰੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਸਾਲ ਦੇ ਸ਼ੁਰੂ ਵਿਚ ਆਪਣੀ ਕੈਬਨਿਟ ‘ਚ ਫੇਰਬਦਲ ਕਰਦਿਆਂ ਭਾਰਤੀ ਮੂਲ ਦੇ ਤਿੰਨ ਸੰਸਦ ਮੈਂਬਰਾਂ ਰਿਸ਼ੀ ਸੂਨਕ, ਸੁਏਲਾ ਫਰਨਾਂਡਿਜ਼ ਅਤੇ ਸ਼ੈਲੇਸ਼ ਵਾਰਾ ਨੂੰ ਮੰਤਰੀ ઠ ਬਣਾਇਆ ਸੀ।

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …