6 C
Toronto
Wednesday, October 28, 2026
spot_img
HomeਕੈਨੇਡਾFrontਪੋਲੈਂਡ ਸੋਨਾ ਵੇਚ ਕੇ ਖਰੀਦੇਗਾ ਹਥਿਆਰ

ਪੋਲੈਂਡ ਸੋਨਾ ਵੇਚ ਕੇ ਖਰੀਦੇਗਾ ਹਥਿਆਰ

ਪੋਲੈਂਡ ਸੋਨਾ ਵੇਚ ਕੇ ਖਰੀਦੇਗਾ ਹਥਿਆਰਨਵੀਂ ਦਿੱਲੀ/ਬਿਊਰੋ ਨਿਊਜ਼
ਪੂਰਬੀ ਯੂਰਪ ਦਾ ਦੇਸ਼ ਪੋਲੈਂਡ ਇਸ ਸਮੇਂ ਆਪਣੀ ਸੁਰੱਖਿਆ ਨੂੰ ਲੈ ਕੇ ਗੰਭੀਰ ਰਣਨੀਤੀ ਤਿਆਰ ਕਰ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਿਹਾ ਸੰਘਰਸ਼ ਹੁਣ ਚੌਥੇ ਸਾਲ ਵਿੱਚ ਦਾਖਲ ਹੋ ਚੁੱਕਾ ਹੈ। ਇਸਦਾ ਅਸਰ ਪੋਲੈਂਡ ਦੀ ਸੁਰੱਖਿਆ ਨੀਤੀ ’ਤੇ ਸਾਫ ਤੌਰ ’ਤੇ ਦਿਖਾਈ ਦੇ ਰਿਹਾ ਹੈ। ਇਸੇ ਕਾਰਨ ਪੋਲੈਂਡ ਹੁਣ ਆਪਣੇ ਰੱਖਿਆ ਬਜਟ ਨੂੰ ਦੋਗੁਣਾ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਪੋਲੈਂਡ ਦਾ ਕੇਂਦਰੀ ਬੈਂਕ ਆਪਣੇ ਸੋਨੇ ਦੇ ਰਿਜ਼ਰਵ ਦਾ ਕੁਝ ਹਿੱਸਾ ਵੇਚ ਕੇ ਕਰੀਬ 13 ਅਰਬ ਡਾਲਰ ਇਕੱਠੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਮਤਾ ਪੋਲੈਂਡ ਦੇ ਕੇਂਦਰੀ ਬੈਂਕ ਦੇ ਗਵਰਨਰ ਐਡਮ ਗਲਾਪਿਨਸਕੀ ਵੱਲੋਂ ਦੇਸ਼ ਦੇ ਰਾਸ਼ਟਰਪਤੀ ਕਾਰੋਲ ਨਾਵਰੋਕੀ ਨਾਲ ਹੋਈ ਇਕ ਮੀਟਿੰਗ ਦੌਰਾਨ ਰੱਖਿਆ ਗਿਆ ਸੀ।

RELATED ARTICLES
POPULAR POSTS