ਭਲਕੇ 8 ਫਰਵਰੀ ਨੂੰ ਪਾਕਿਸਤਾਨ ’ਚ ਪੈਣੀਆਂ ਹਨ ਵੋਟਾਂ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ’ਚ ਭਲਕੇ 8 ਫਰਵਰੀ ਦਿਨ ਵੀਰਵਾਰ ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਤੋਂ ਪਹਿਲਾਂ ਅੱਜ ਬੁੱਧਵਾਰ ਨੂੰ ਬਲੋਚਿਸਤਾਨ ਦੇ ਦੋ ਵੱਖ-ਵੱਖ ਸਥਾਨਾਂ ’ਤੇ ਧਮਾਕੇ ਹੋਏ ਹਨ। ਇਨ੍ਹਾਂ ਬੰਬ ਧਮਾਕਿਆਂ ਵਿਚ 2 ਦਰਜਨ ਤੋਂ ਵੱਧ ਵਿਅਕਤੀਆਂ ਦੀ ਜਾਨ ਚਲੇ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਕ ਧਮਾਕਾ ਆਜ਼ਾਦ ਉਮੀਦਵਾਰ ਅਸਫੰਦ ਯਾਰ ਖਾਨ ਕਾਕੜ ਦੇ ਦਫਤਰ ਦੇ ਬਾਹਰ ਹੋਇਆ। ਇਸੇ ਤਰ੍ਹਾਂ ਦੂਜਾ ਧਮਾਕਾ ਬਲੋਚਿਸਤਾਨ ਦੇ ਹੀ ਕਿਲ੍ਹਾ ਸੈਲੂਫਲਾਹ ਵਿਚ ਇਕ ਪਾਰਟੀ ਦੇ ਉਮੀਦਵਾਰ ਦੇ ਦਫਤਰ ਦੇ ਬਾਹਰ ਹੋਇਆ ਦੱਸਿਆ ਗਿਆ ਹੈ। ਦੱਸਣਯੋਗ ਹੈ ਕਿ ਭਲਕੇ 8 ਫਰਵਰੀ ਨੂੰ ਪਾਕਿਸਤਾਨ ਵਿਚ ਆਮ ਚੋਣਾਂ ਹੋਣੀਆਂ ਹਨ। ਪਾਕਿਸਤਾਨ ਦੇ ਇਲੈਕਸ਼ਨ ਕਮਿਸ਼ਨ ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਬਲੋਚਿਸਤਾਨ ਦੇ ਚੀਫ ਸੈਕਟਰੀ ਅਤੇ ਪੁਲਿਸ ਕੋਲੋਂ ਰਿਪੋਰਟ ਮੰਗ ਲਈ ਹੈ।