Breaking News
Home / ਕੈਨੇਡਾ / Front / ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ੇ ਦੀਆਂ ਦਰਾਂ ’ਚ ਹੋਰ ਵਾਧਾ

ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ੇ ਦੀਆਂ ਦਰਾਂ ’ਚ ਹੋਰ ਵਾਧਾ

ਹੁਣ ਕਾਰ ਵਾਲਿਆਂ ਨੂੰ 165 ਰੁਪਏ ਦੀ ਥਾਂ ਦੇਣੇ ਪੈਣਗੇ 215 ਰੁਪਏ


ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾਂ ਦੀਆਂ ਦਰਾਂ 4 ਮਹੀਨਿਆਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਇਕ ਵਾਰ ਫਿਰ ਤੋਂ ਵਧਾ ਦਿੱਤੀਆਂ ਹਨ। ਲੰਘੀ ਦੇਰ ਰਾਤ ਤੋਂ ਇਨ੍ਹਾਂ ਦਰਾਂ ਵਿਚ 30 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦਾ ਅਸਰ ਲੁਧਿਆਣਾ ਅਤੇ ਜਲੰਧਰ ਜਾਂ ਉਸ ਤੋਂ ਅੱਗੇ ਯਾਤਰਾ ਕਰਨ ਵਾਲੇ ਲੋਕਾਂ ਦੀ ਜੇਬ ’ਤੇ ਪਵੇਗਾ। ਹੁਣ ਕਾਰ, ਜੀਪ, ਵੈਨ ਦੇ ਸਿੰਗਲ ਟਿ੍ਰਪ ਦੇ ਲਈ 215 ਰੁਪਏ ਅਦਾ ਕਰਨੇ ਪੈਣਗੇ ਜਦਕਿ ਇਸ ਤੋਂ ਪਹਿਲਾਂ 165 ਰੁਪਏ ਲਗਦੇ ਸਨ। ਮਲਟੀ ਐਕਸਲ ਵਾਲੇ ਵਾਹਨਾਂ ਦੇ ਲਈ ਟੋਲ ਦਰਾਂ ’ਚ ਵੀ ਬਦਲਾਅ ਕੀਤਾ ਗਿਆ ਹੈ। ਐਨਐਚਏਆਈ ਨੇ ਹੁਣ ਵਾਹਨਾਂ ’ਚ ਐਕਸਲ ਦੀ ਗਿਣਤੀ ਦੇ ਆਧਾਰ ’ਤੇ ਟੋਲ ਦਰਾਂ ’ਚ ਬਦਲਾਅ ਕੀਤਾ ਹੈ। 3 ਐਕਸਲ ਵਾਲੇ ਕਮਰਸ਼ੀਅਲ ਵਾਹਨਾਂ ਤੋਂ ਇਕ ਟਿ੍ਰਪ ਦੇ ਲਈ 795 ਰੁਪਏ ਦਾ ਟੋਲ ਲਿਆ ਜਾਵੇਗਾ। 4-6 ਐਕਸਲ ਵਾਲੇ ਵਾਹਨਾਂ ਨੂੰ 1140 ਰੁਪਏ ਦਾ ਟੋਲ ਦੇਣਾ ਹੋਵੇਗਾ ਜਦਕਿ ਸੱਤ ਤੋਂ ਜ਼ਿਆਦਾ ਐਕਸਲ ਵਾਲੇ ਵੱਡੇ ਵਾਹਨਾਂ ਨੂੰ 1390 ਰੁਪਏ ਦੇਣੇ ਪੈਣਗੇ। ਇਕ ਖਾਸ ਗੱਲ ਇਹ ਵੀ ਹੈ ਕਿ ਬਿਨਾ ਫਾਸਟ ਟੈਗ ਵਾਲੇ ਵਾਹਨਾਂ ਤੋਂ ਦੁੱਗਣਾ ਟੋਲ ਵਸੂਲਿਆ ਜਾਵੇਗਾ। ਜੇਕਰ ਕਾਰ ’ਤੇ ਫਾਸਟ ਟੈਗ ਨਹੀਂ ਲੱਗਿਆ ਤਾਂ ਉਸ ਕਾਰ ਮਾਲਕ ਤੋਂ 430 ਰੁਪਏ ਟੋਲ ਵਸੂਲਿਆ ਜਾਵੇਗ। ਇਸ ਤੋਂ ਇਲਾਵਾ ਐਨਐਚਏਆਈ ਨੇ ਮਹੀਨਾ ਵਾਰ ਪਾਸ ’ਚ ਵੀ ਬਦਲਾਅ ਕੀਤਾ ਹੈ ਅਤੇ ਇਸ ਨੂੰ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਦਾਇਰੇ ’ਚ ਰਹਿਣ ਵਾਲੇ ਲੋਕਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ।

Check Also

ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸੁਣਾਏ ਫੈਸਲੇ ਮਗਰੋਂ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਬਿਆਨ

ਕਿਹਾ : ਪੰਜਾਬ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਚੰਗੇ ਨੁਮਾਇੰਦਿਆਂ ਦੀ ਕਰਨ ਚੋਣ ਚੰਡੀਗੜ੍ਹ/ਬਿਊਰੋ …