-5.8 C
Toronto
Thursday, January 22, 2026
spot_img
Homeਜੀ.ਟੀ.ਏ. ਨਿਊਜ਼ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਪੰਜਾਬੀ ਵਿਦਿਆਰਥੀ ਭਰਾਵਾਂ ਤੇਜਸ ਤੇ ਸਹਿਜ ਨੇ...

ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਪੰਜਾਬੀ ਵਿਦਿਆਰਥੀ ਭਰਾਵਾਂ ਤੇਜਸ ਤੇ ਸਹਿਜ ਨੇ ਬਣਾਈ ਵੈਬਸਾਈਟ

ਬਰੈਂਪਟਨ : ਹਾਈ ਸਕੂਲ ਦੇ ਦੋ ਪੰਜਾਬੀ ਵਿਦਿਆਰਥੀ ਭਰਾਵਾਂ ਤੇਜਸ ਧਾਮੀ ਅਤੇ ਸਹਿਜ ਧਾਮੀ ਨੇ ਪੰਜਾਬੀ ਬਜ਼ੁਰਗਾਂ ਦੀ ਸਿਹਤ ਸੰਭਾਲ ਦੀਆਂ ਸਮੱਸਿਆ ਦੇ ਹੱਲ ਲਈ ਵੈੱਬਸਾਈਟ ਬਣਾਈ ਹੈ। ਪੰਜਾਬੀ ਵਿੱਚ ਉਪਲੱਬਧ ਵੈਬਸਾਈਟ www.punjabicanadian.com.’ਤੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਸਿਹਤ ਸਬੰਧੀ ਜਾਣਕਾਰੀ ਅਤੇ ਸਿਹਤ ਸਬੰਧੀ ਨੀਤੀਆਂ ਬਾਰੇ ਦੱਸਿਆ ਗਿਆ ਹੈ।
ਦਰਅਸਲ, ਇੱਕ ਦਿਨ ਇਹ ਦੋਨੋਂ ਬੱਚੇ ਜਦੋਂ ਗੁਰਦੁਆਰੇ ਗਏ ਤਾਂ ਉਨ੍ਹਾਂ ਦੇਖਿਆ ਕਿ ਉਥੇ ਕਈ ਪੰਜਾਬੀ ਬਜ਼ੁਰਗ ਸਨ ਜਿਹੜੇ ਭਾਸ਼ਾ ਦੀ ਸਮੱਸਿਆ ਕਾਰਨ ਸਿਹਤ ਸਬੰਧੀ ਜਾਣਕਾਰੀ ਦੀ ਅਣਹੋਂਦ ਅਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਇੱਥੋਂ ਹੀ ਉਨ੍ਹਾਂ ਨੂੰ ਇਸ ਸਬੰਧੀ ਪੰਜਾਬੀ ਵਿੱਚ ਵੈਬਸਾਈਟ ਬਣਾਉਣ ਦਾ ਵਿਚਾਰ ਆਇਆ। ਇਸ ਤੋਂ ਪਹਿਲਾਂ ਵੀ ਇਹ ਬੱਚੇ ਕੈਂਸਰ ਮਰੀਜ਼ਾਂ ਦੇ ਇਲਾਜ ਵਿੱਚ ਕਾਫ਼ੀ ਯੋਗਦਾਨ ਦੇ ਚੁੱਕੇ ਹਨ।
ਆਪਣੀ ਰਿਸ਼ਤੇਦਾਰੀ ਵਿੱਚ ਆਪਣੇ ਹਾਣ ਦੇ ਬੱਚੇ ਦੀ ਕੈਂਸਰ ਨਾਲ ਮੌਤ ਹੋਣ ਤੋਂ ਬਾਅਦ ਉਨ੍ਹਾਂ ਨੇ ‘ਪਿੰਕ ਅਵੇਅਰ’ ਨਾਂ ਦਾ ਇੱਕ ਗਰੁੱਪ ਬਣਾਇਆ। ਜਿਸਦੇ ਹੁਣ 15 ਮੈਂਬਰ ਬਣ ਚੁੱਕੇ ਹਨ। ਇਸ ਤਹਿਤ ਉਹ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਤਿੰਨ ਸਾਲਾਂ ਤੋਂ ਲਗਾਤਾਰ ਫੰਡ ਇਕੱਠਾ ਕਰਦੇ ਆ ਰਹੇ ਹਨ। ਉਹ ਆਪਣੇ ਸਕੂਲ ਵੱਲੋਂ ਸ਼ੁਰੂ ਕੀਤੇ ‘ਕੈਪਸਟਨ ਏਪੀ’ ਪ੍ਰੋਗਰਾਮ ਅਧੀਨ ‘ਮੂਡ ਵਿਕਾਰ’ ਵਿਸ਼ੇ ‘ਤੇ ਖੋਜ ਪੇਪਰ ਤਿਆਰ ਕਰ ਰਹੇ ਹਨ। ਇਹ ਮੁਕੰਮਲ ਹੋਣ ‘ਤੇ ਉਨ੍ਹਾਂ ਨੂੰ ਕੈਪਸਟਨ ਰਿਸਰਚ ਡਿਪਲੋਮਾ ਪ੍ਰਦਾਨ ਕੀਤਾ ਜਾਏਗਾ।

RELATED ARTICLES
POPULAR POSTS