ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਬੀਤੇ ਦਿਨ ਪੱਤਰਕਾਰਾਂ ਦੇ ਸਵਾਲਾਂ ਦੇਣ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਮਰੀਕਾ ‘ਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਦੇ ਹਾਲਾਤ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖਤ ਰਵੱਈਏ (ਫੌਜ ਤਾਇਨਾਤ ਕਰਨ) ਪ੍ਰਤੀ ਕੁਝ ਬੋਲਣ ਤੋਂ ਪਹਿਲਾਂ 21 ਸੈਕਿੰਡ ਤੱਕ ਸੋਚਦੇ ਰਹੇ। ਕੋਰੋਨਾ ਵਾਇਰਸ ਬਾਰੇ ਉਨ੍ਹਾਂ ਦੇ ਬਿਆਨ ਦਾ ਟੈਲੀਵਿਜ਼ਨ ਰਾਹੀਂ ਦੇਸ਼ ਭਰ ‘ਚ ਲਾਈਵ ਪ੍ਰਸਾਰਨ ਕੀਤਾ ਜਾ ਰਿਹਾ ਸੀ ਤਾਂ ਉਹ ਟਰੰਪ ਬਾਰੇ ਕੁਝ ਕਹਿਣ ਤੋਂ ਪਹਿਲਾਂ ਚਲਦੇ ਕੈਮਰਿਆਂ ਸਾਹਮਣੇ ਡੂੰਗੀ ਸੋਚ-ਵਿਚਾਰ ਦੇ ਅੰਦਾਜ਼ ‘ਚ 21 ਸੈਕਿੰਡਾਂ ਤੱਕ ਚੁੱਪ ਰਹੇ। ਚੁੱਪ ਤੋੜਦਿਆਂ ਉਨ੍ਹਾਂ ਆਖਿਆ ਕਿ ਅਮਰੀਕਾ ‘ਚ ਜੋ ਕੁਝ ਹੋ ਰਿਹਾ ਉਸ ‘ਤੇ ਨਜ਼ਰ ਰੱਖ ਰਹੇ ਹਾਂ ਪਰ ਉਨ੍ਹਾਂ ਟਰੰਪ ਬਾਰੇ ਕੁਝ ਕਹਿਣ ਤੋਂ ਗੁਰੇਜ਼ ਕੀਤਾ ਅਤੇ ਆਖਿਆ ਕਿ ਨਸਲੀ ਵਿਤਕਰੇ ਦੀ ਚੁਣੌਤੀ ਕੈਨੇਡਾ ‘ਚ ਵੀ ਹੈ ਜਿੱਥੇ ਕਾਲੀ ਤੇ ਨਸਲਾਂ (ਘੱਟ-ਗਿਣਤੀਆਂ) ਦੇ ਲੋਕ ਨਿੱਤ ਦਿਨ ਵਿਤਕਰੇ ਸਹਿਣ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਿਸਟਮ ‘ਚ (ਚਮੜੀ ਦੇ) ਰੰਗ ਆਧਾਰਿਤ ਨਸਲੀ ਵਿਤਕਰਾ ਕੀਤਾ ਜਾਂਦਾ ਹੈ ਪਰ ਸਾਡੇ ‘ਚੋਂ ਬਹੁਤ ਸਾਰੇ ਲੋਕ ਇਸ ਦਾ ਅਹਿਸਾਸ ਵੀ ਨਹੀਂ ਕਰਦੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …