Breaking News
Home / ਜੀ.ਟੀ.ਏ. ਨਿਊਜ਼ / ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ
ਲਾਹੌਰ/ਬਿਊਰੋ ਨਿਊਜ਼ : ਸਿੱਖ ਸਾਮਰਾਜ ਦੇ ਪਹਿਲੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਸ੍ਰੀ ਕਰਤਾਰਪੁਰ ਸਾਹਿਬ ‘ਚ ਸਥਾਪਤ ਕੀਤੇ ਗਏ ਬੁੱਤ ਤੋਂ ਬੁੱਧਵਾਰ ਨੂੰ 450 ਤੋਂ ਵੱਧ ਭਾਰਤੀ ਸਿੱਖਾਂ ਦੀ ਹਾਜ਼ਰੀ ਵਿੱਚ ਪਰਦਾ ਹਟਾਇਆ ਗਿਆ। ਪਾਕਿਸਤਾਨ ਤੇ ਭਾਰਤ ਦੇ ਸਿੱਖ ਭਾਈਚਾਰੇ ਦੇ ਵਿਅਕਤੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਸਾਹਮਣੇ ਤਸਵੀਰਾਂ ਖਿਚਵਾਈਆਂ। ਪੰਜਾਬ ਦੇ ਪਹਿਲੇ ਸਿੱਖ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਬੁੱਤ ਦਾ ਉਦਘਾਟਨ ਕੀਤਾ। ਅਰੋੜਾ ਨੇ ਦੱਸਿਆ, ‘ਅਸੀਂ ਸਥਾਨਕ ਲੋਕਾਂ ਤੇ ਭਾਰਤੀ ਸਿੱਖਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕੀਤਾ ਹੈ।’ ਪੀਐੱਮਐੱਲ-ਐੱਨ ਦੇ 44 ਸਾਲਾ ਆਗੂ ਨੇ ਕਿਹਾ ਕਿ ਮੁੜ ਸਥਾਪਤ ਬੁੱਤ ਮੁੱਖ ਤੌਰ ‘ਤੇ ਕਰਤਾਰਪੁਰ ਸਾਹਿਬ ‘ਚ ਰੱਖਿਆ ਗਿਆ ਹੈ ਤਾਂ ਜੋ ਗਲਿਆਰੇ ਰਾਹੀਂ ਸਰਹੱਦ ਪਾਰੋਂ ਇੱਥੇ ਆਉਣ ਵਾਲੇ ਭਾਰਤੀ ਸਿੱਖ ਵੀ ਇਸ ਨੂੰ ਦੇਖ ਸਕਣ। ਉਨ੍ਹਾਂ ਕਿਹਾ ਕਿ ਇਸ ਬੁੱਤ ਲਈ ਬਿਹਤਰ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਮਹਾਰਾਜਾ ਸਿੰਘ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਿਛਲੇ ਹਫ਼ਤੇ ਭਾਰਤ ਤੋਂ ਇੱਥੇ ਪੁੱਜਿਆ 455 ਸਿੱਖਾਂ ਦਾ ਜਥਾ ਵੀ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਇਆ।

Check Also

ਅਲਬਰਟਾ ਫੈਡਰਲ ਡੈਂਟਲ ਪਲਾਨ ਤੋਂ ਹੋਵੇਗਾ ਬਾਹਰ

ਡੇਨੀਅਲ ਸਮਿਥ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖਿਆ ਪੱਤਰ ਓਟਵਾ/ਬਿਊਰੋ ਨਿਊਜ਼ : ਅਲਬਰਟਾ ਦੀ …