Breaking News
Home / ਜੀ.ਟੀ.ਏ. ਨਿਊਜ਼ / ਮੁਆਫੀ ਦੀ ਗਵਾਹ ਬਣੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤੀ

ਮੁਆਫੀ ਦੀ ਗਵਾਹ ਬਣੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤੀ

Tarlochan Singh virk & Harbhajan Kaur copy copyਟਰਾਂਟੋ/ਕੰਵਲਜੀਤ ਸਿੰਘ ਕੰਵਲ  : ਕੈਨੇਡਾ ਦੀ ਪਾਰਲੀਮੈਂਟ ਓਟਵਾ ਵਿਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਵੱਲੋਂ ਮੁਆਫੀ ਮੰਗੇ ਜਾਣ ਸਮੇਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤੀ ਵੀ ਮੌਜੂਦ ਸੀ। ਕੈਨੇਡੀਅਨ ਸਰਕਾਰ ਦੇ ਵਿਸ਼ੇਸ਼ ਸੱਦੇ ‘ਤੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤੀ ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸ੍ਰ: ਤਰਲੋਚਨ ਸਿੰਘ ਵਿਰਕ ਜੋ ਕਿ ਜੰਡਿਆਲਾ ਗੁਰੂ (ਅੰਮ੍ਰਿਤਸਰ)  ਦੇ ਵਾਸੀ ਹਨ ਅਤੇ ਕਿੱਤੇ ਵੱਜੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਹਨ, ਪਹੁੰਚੇ ਹੋਏ ਸਨ। ਟਰਾਂਟੋ ਪੁੱਜਣ ‘ਤੇ ਸਰਦਾਰਨੀ ਹਰਭਜਨ ਕੌਰ ਨੇ ਇਸ ਪੱਤਰਕਾਰ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਆਪਣੀ ਦਸ ਸਾਲ ਦੀ ਉਮਰ ਵਿੱਚ ਆਪਣੇ ਦਾਦੇ ਬਾਬਾ ਗੁਰਦਿੱਤ ਸਿੰਘ ਨੂੰ ਇਹ ਕਹਿੰਦਿਆਂ ਸੁਣਿਆ ਸੀ ਕਿ ਉਹਨਾਂ ਨਾਲ ਕੈਨੇਡਾ ਦੀ ਉਸ ਸਮੇਂ ਦੀ ਸਰਕਾਰ ਵੱਲੋਂ ਕੀਤੇ ਗਏ ਉਸ ਘਟਨਾ ਕਰਮ ਤੋਂ ਉਹ ਕਾਫੀ ਚਿੰਤਤ ਸਨ ਉਹਨਾਂ ਨੇ ਉਸ ਸਮੇਂ ਕੁਝ ਲੋਕਾਂ ਦੀ ਮਦਦ ਅਤੇ ਚੰਗੇ ਭਵਿੱਖ ਲਈ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਨਾਲ ਇਹ ਕਾਮਾਗਾਟਾਮਾਰੂ ਜਹਾਜ਼ ਖਰੀਦ ਕੇ ਪਰਬੰਧ ਕੀਤਾ ਸੀ ਅਤੇ ਉਹ ਆਪ ਲੋਕਾਂ ਦੀ ਮਦਦ ਕਰਦੇ ਕਰਦੇ ਵੱਡੀ ਅਮੀਰੀ ਤੋਂ ਗਰੀਬੀ ਦੀ ਹਾਲਤ ਵਿਚ ਚਲੇ ਗਏ। ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸ੍ਰ: ਤਰਲੋਚਨ ਸਿੰਘ ਵਿਰਕ ਨੇ ਕਿਹਾ ਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਉਹ ਚਾਹੁੰਦੇ ਹਨ ਕਿ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਯਾਦ ‘ਚ ਕੋਈ ਹਸਪਤਾਲ ਜਾਂ ਕੋਈ ਅਜਿਹੀ ਯਾਦਗਾਰ ਬਣਾਈ ਜਾਵੇ ਜਿਸ ਨਾਲ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾ ਸਕੇ, ਉਹਨਾਂ ਸਪਸ਼ਟ ਕੀਤਾ ਕਿ ਉਹ ਕੈਨੇਡਾ ਸਰਕਾਰ ਦੇ ਸੱਦੇ ‘ਤੇ ਕੈਨੇਡੀਅਨ ਪਾਰਲੀਮੈਂਟ ਵਿਚ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਆਪਣੇ ਖਰਚੇ ‘ਤੇ ਇੱਥੇ ਪੁੱਜੇ ਹਨ ਉਹਨਾਂ ਨੇ ਕੈਨੇਡਾ ਦੀ ਲਿਬਰਲ ਸਰਕਾਰ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰ ਸਰਕਾਰ ਉਹਨਾਂ ਦੀ ਯਾਦ ਵਿਚ ਕੁਝ ਬਣਾਉਂਦੀ ਹੈ ਤਾਂ ਉਹ ਉਸ ਵਿੱਚ ਆਪਣੇ ਵੱਲੋਂ ਕੁਝ ਤਿੱਲ ਫੁੱਲ ਪਾਉਣ ਨੂੰ ਤਿਆਰ ਜ਼ਰੂਰ ਹਨ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਸਹਇਤਾ ਦੀ ਲੋੜ ਨਹੀਂ ਏਨਾਂ ਹੀ ਬਹੁਤ ਹੈ ਕਿ ਸਰਕਾਰ ਨੇ ਉਹਨਾਂ ਨੂੰ ਬੁਲਾ ਕੇ ਮਾਣ ਦਿੱਤਾ ਹੈ।
ਮਲਕੇਅਰ ਨੇ ਕਾਮਾਗਾਟਾ ਮਾਰੂ ਹਾਦਸੇ ‘ਤੇ ਮੁਆਫ਼ੀ ਦਾ ਕੀਤਾ ਸਵਾਗਤ
ਟੋਰਾਂਟੋ : ਐਨਡੀਪੀ ਆਗੂ ਟੌਮ ਮਲਕੇਅਰ ਨੇ ਕਾਮਾਗਾਟਾ ਮਾਰੂ ਹਾਦਸੇ ‘ਤੇ ਕੈਨੇਡਾ ਸਰਕਾਰ ਵੱਲੋਂ ਮੰਗੀ ਗਈ ਮੁਆਫ਼ੀ ਦਾ ਸਵਾਗਤ ਕਰਦਿਆਂ ਆਖਿਆ ਕਿ 100 ਤੋਂ ਜ਼ਿਆਦਾ ਵਰ੍ਹੇ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ‘ਤੇ ਸਵਾਰ 376 ਯਾਤਰੀਆਂ ਦੇ ਨਾਲ ਜੋ ਵਿਵਹਾਰ ਹੋਇਆ ਸੀ ਉਹ ਗਲਤ ਸੀ। ਵੈਨਕੂਵਰ ਵਿਚ ਉਨ੍ਹਾਂ ਸਵਾਗਤ ਕਰਨ ਦੀ ਬਜਾਏ ਉਨ੍ਹਾਂ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਹੀ ਰੋਕ ਦਿੱਤਾ ਗਿਆ ਸੀ। ਦੋ ਮਹੀਨੇ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਮਲਕੇਅਰ ਨੇ ਆਖਿਆ ਕਿ ਉਸ ਵਕਤ ਇਹ ਇਕ ਘਟਨਾ ਹੀ ਨਹੀਂ ਸੀ ਬਲਕਿ ਉਸ ਵਕਤ ਕੈਨੇਡਾ ਦੇ ਨਸਲਵਾਦੀ ਅਤੇ ਭੇਦ-ਭਾਵ ਵਾਲੇ ਕਾਨੂੰਨ ਦਾ ਇਕ ਪ੍ਰਗਟਾਵਾ ਸੀ। ਇਨ੍ਹਾਂ ਨੀਤੀਆਂ ਨਾਲ ਕੈਨੇਡਾ ਦਾ ਹੀ ਨੁਕਸਾਨ ਹੋਇਆ। ਐਨਡੀਪੀ ਲੰਬੇ ਸਮੇਂ ਤੋਂ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰਦੀ ਰਹੀ ਹੈ ਤੇ ਆਖਿਰ ਉਨ੍ਹਾਂ ਨੂੰ ਇਨਸਾਫ਼ ਮਿਲ ਹੀ ਗਿਆ।
ਬੌਨੀ ਕਰੌਂਬੀ ਨੇ ਟਰੂਡੋ ਦੇ ਕਦਮ ਨੂੰ ਸਲਾਹਿਆ
ਟੋਰਾਂਟੋ : ਕਾਮਾਗਾਟਾ ਮਾਰੂ ਹਾਦਸੇ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੱਲੋਂ ਮੰਗੀ ਗਈ ਮੁਆਫ਼ੀ ਦਾ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਵੀ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਟਰੂਡੋ ਦੇ ਇਸ ਕਦਮ ਨੂੰ ਸਲਾਹਿਆ ਹੈ। ਬੌਨੀ ਕਰੌਂਬੀ ਨੇ ਆਖਿਆ ਕਿ ਆਖਰ ਕੈਨੇਡਾ ਨੇ 102 ਵਰ੍ਹਿਆਂ ਬਾਅਦ ਆਪਣੀ ਗਲਤੀ ਨੂੰ ਮੰਨ ਲਿਆ ਹੈ। ਸਾਲ 1914 ਵਿਚ ਕੈਨੇਡਾ ਸਰਕਾਰ ਨੇ ਉਸ ਜਹਾਜ਼ ‘ਤੇ ਸਵਾਰ ਲੋਕਾਂ ਨਾਲ ਭੇਦ-ਭਾਵ ਕੀਤਾ ਸੀ। ਇਸ ਨਾਲ ਉਸ ਸਮੇਂ ਦੇ ਸਾਡੇ ਲੋਕਾਂ ਦੀ ਮਾਨਸਿਕਤਾ ਦਾ ਪਤਾ ਲਗਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …