ਓਨਟਾਰੀਓ/ਬਿਊਰੋ ਨਿਊਜ਼ : ਗਰੌਸਰੀ ਸਟੋਰ ‘ਤੇ ਕੰਮ ਕਰਦੇ ਇੱਕ ਕਰਮਚਾਰੀ ਦੇ ਕਰੋਨਾ ਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇੰਡੀਪੈਂਡੈਂਟ ਗ੍ਰੌਸਰੀ ਸਟੋਰ ਫਿਏਸਟਾ ਫਾਰਮਜ਼ ਵੱਲੋਂ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।
ਇਹ ਸਟੋਰ ਬਲੂਰ ਸਟਰੀਟ ਤੋਂ ਉੱਤਰ ਵੱਲ ਕ੍ਰਿਸਟੀ ਸਟਰੀਟ ਉੱਤੇ ਸਥਿਤ ਹੈ। ਸਟੋਰ ਵੱਲੋਂ ਦੱਸਿਆ ਗਿਆ ਕਿ ਆਪਣੇ ਕਰਮਚਾਰੀ ਦੇ ਕੋਵਿਡ-19 ਪਾਜ਼ੀਟਿਵ ਹੋਣ ਬਾਰੇ ਉਨ੍ਹਾਂ ਨੂੰ ਲੰਘੇ ਦਿਨੀਂ ਹੀ ਪਤਾ ਲੱਗਿਆ। ਇਸ ਕਰਮਚਾਰੀ ਨੇ ਆਖਰੀ ਵਾਰੀ ਇਸ ਸਟੋਰ ਉੱਤੇ 16 ਮਈ ਨੂੰ ਕੰਮ ਕੀਤਾ ਸੀ ਤੇ ਅਗਲੇ ਦਿਨ ਉਸ ਨੇ ਬਿਮਾਰ ਹੋਣ ਦੀ ਸ਼ਿਕਾਇਤ ਕੀਤੀ ਸੀ।
ਇਸ ਸਟੋਰ ਨੂੰ ਇਸ ਲਈ ਬੰਦ ਕੀਤਾ ਗਿਆ ਹੈ ਤਾਂ ਕਿ ਸੈਨੀਟੇਸ਼ਨ ਟੀਮ ਨੂੰ ਸਟੋਰ ਡਿਸਇਨਫੈਕਟ ਕਰਨ ਵਾਸਤੇ ਲਿਆਂਦਾ ਜਾ ਸਕੇ ਤੇ ਹੋਰਨਾਂ ਕਰਮਚਾਰੀਆਂ ਦੇ ਵੀ ਕੋਵਿਡ-19 ਸਬੰਧੀ ਟੈਸਟ ਕਰਵਾਏ ਜਾ ਸਕਣ। ਇਸ ਸਟੋਰ ਦੇ ਸਾਰੇ ਟੀਮ ਮੈਂਬਰਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਡਲਿਵਰੀ ਸਰਵਿਸ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ।
ਇਸ ਸਟੋਰ ਨੂੰ 23 ਮਈ ਦਿਨ ਸ਼ਨਿੱਚਰਵਾਰ ਨੂੰ ਮੁੜ ਖੋਲ੍ਹੇ ਜਾਣ ਦੀ ਯੋਜਨਾ ਹੈ। ਇਸ ਤੋਂ ਕੁੱਝ ਬਲਾਕ ਦੀ ਦੂਰੀ ਉੱਤੇ ਸਥਿਤ ਲੋਬਲਾਅਜ਼ ਨੂੰ ਵੀ ਬੰਦ ਕੀਤਾ ਗਿਆ ਹੈ ਕਿਉਂਕਿ ਇਸ ਦੇ ਵੀ ਕਈ ਮੈਂਬਰ ਕੋਵਿਡ-19 ਪਾਜ਼ੀਟਿਵ ਪਾਏ ਗਏ ਸਨ।
Home / ਜੀ.ਟੀ.ਏ. ਨਿਊਜ਼ / ਗਰੌਸਰੀ ਸਟੋਰ ‘ਤੇ ਕੰਮ ਕਰਦੇ ਕਰਮਚਾਰੀ ਦੇ ਕਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਫਿਏਸਟਾ ਫਾਰਮਜ਼ ਬੰਦ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …