-17.5 C
Toronto
Tuesday, February 24, 2026
spot_img
HomeਕੈਨੇਡਾFrontਪੰਜਾਬ ’ਚ ਪਹਿਲੀ ਵਾਰ ਐਤਵਾਰ ਨੂੰ ਪੇਸ਼ ਹੋਵੇਗਾ ਬਜਟ - ਵਿਧਾਨ ਸਭਾ...

ਪੰਜਾਬ ’ਚ ਪਹਿਲੀ ਵਾਰ ਐਤਵਾਰ ਨੂੰ ਪੇਸ਼ ਹੋਵੇਗਾ ਬਜਟ – ਵਿਧਾਨ ਸਭਾ ਇਜਲਾਸ ਦਾ ਸ਼ਡਿਊਲ ਜਾਰੀ


ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਜਲਾਸ ਦੀ ਸ਼ੁਰੂਆਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਹੋਵੇਗੀ। ਸੂਬਾ ਸਰਕਾਰ ਵੱਲੋਂ ਵਿੱਤੀ ਵਰੇ੍ਹ 2026 ਅਤੇ 2027 ਦਾ ਬਜਟ ਇਜਲਾਸ 6 ਮਾਰਚ ਨੂੰ ਸ਼ੁਰੂ ਕਰਕੇ 16 ਮਾਰਚ ਤੱਕ ਚਲਾਇਆ ਜਾਵੇਗਾ ਅਤੇ 8 ਮਾਰਚ ਦਿਨ ਐਤਵਾਰ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਐਤਵਾਰ ਦੇ ਦਿਨ ਬਜਟ ਪੇਸ਼ ਕੀਤਾ ਜਾਵੇਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦਾ ਐਲਾਨ ਕਰ ਸਕਦੀ ਹੈ। ਵਿਧਾਨ ਸਭਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 9 ਮਾਰਚ ਨੂੰ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਅਤੇ ਧੰਨਵਾਦ ਮਤਾ ਲਿਆਂਦਾ ਜਾਵੇਗਾ। ਇਸੇ ਦੌਰਾਨ 10 ਅਤੇ 11 ਮਾਰਚ ਨੂੰ ਬਜਟ ’ਤੇ ਚਰਚਾ ਹੋਵੇਗੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਉਨ੍ਹਾਂ ਦੀ ਸੰਖਿਆ ਦੇ ਅਨੁਸਾਰ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਇਸਦੇ ਚੱਲਦਿਆਂ 16 ਮਾਰਚ ਨੂੰ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤੀ ਜਾਵੇਗੀ।

RELATED ARTICLES
POPULAR POSTS