9.9 C
Toronto
Monday, October 26, 2026
spot_img
HomeਕੈਨੇਡਾFrontਟਰੰਪ ਨੇ ਨੋਬੇਲ ਨਾ ਮਿਲਣ ’ਤੇ ਨਾਰਵੇ ਨੂੰ ਬੋਲਿਆ ਮੰਦਾ - ਨਾਰਵੇ...

ਟਰੰਪ ਨੇ ਨੋਬੇਲ ਨਾ ਮਿਲਣ ’ਤੇ ਨਾਰਵੇ ਨੂੰ ਬੋਲਿਆ ਮੰਦਾ – ਨਾਰਵੇ ਨੂੰ ਕਹਿ ਦਿੱਤਾ ਘਟੀਆ ਦੇਸ਼

ਟਰੰਪ ਨੇ ਨੋਬੇਲ ਨਾ ਮਿਲਣ ’ਤੇ ਨਾਰਵੇ ਨੂੰ ਬੋਲਿਆ ਮੰਦਾ – ਨਾਰਵੇ ਨੂੰ ਕਹਿ ਦਿੱਤਾ ਘਟੀਆ ਦੇਸ਼
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੋਬੇਲ ਸ਼ਾਂਤੀ ਪੁਰਸਕਾਰ ਨਾ ਮਿਲਣ ’ਤੇ ਇਕ ਵਾਰ ਫਿਰ ਨਰਾਜ਼ਗੀ ਜ਼ਾਹਰ ਕੀਤੀ ਹੈ। ਟਰੰਪ ਨੇ ਨਾਰਵੇ ਨੂੰ ਮੰਦਾ ਬੋਲਦਿਆਂ ਕਿਹਾ ਕਿ ਮੈਂ ਨਾਰਵੇ ਦੇ ਕਿਸੇ ਵੀ ਵਿਅਕਤੀ ਨੂੰ ਅਮਰੀਕਾ ’ਚ ਨਹੀਂ ਆਉਣ ਦੇਣਾ ਚਾਹੁੰਦਾ। ਟਰੰਪ ਨੇ ਮਿਸ਼ੀਗਨ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਹੈ। ਟਰੰਪ ਨੇ ਕਿਹਾ ਕਿ ਮੈਂ 8 ਜੰਗਾਂ ਰੁਕਵਾਈਆਂ ਹਨ, ਫਿਰ ਵੀ ਮੈਨੂੰ ਨੋਬੇਲ ਨਹੀਂ ਮਿਲਿਆ। ਟਰੰਪ ਨੇ ਪਿਛਲੇ ਦਿਨੀਂ ਫਰਾਂਸ ਵਿਚ ਹੋਈ ਹਿੰਸਾ ਦੇ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਨਾਰਵੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਇਕ ਘਟੀਆ ਦੇਸ਼ ਬਣ ਗਿਆ ਹੈ। ਵਰਨਣਯੋਗ ਹੈ ਕਿ  ਟਰੰਪ ਲੰਮੇ ਸਮੇਂ ਤੋਂ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਦੇ ਕੂਟਨੀਤਕ ਯਤਨਾਂ ਦੇ ਲਈ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਸੀ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੁਣ ਇਰਾਨ ਅਤੇ ਯੂਕਰੇਨ ਜੰਗ ਦਾ ਮਸਲਾ ਹੱਲ ਕਰਨਾ ਹੈ। ਟਰੰਪ ਨੇ ਦੱਸਿਆ ਕਿ ਪੁਰਸਕਾਰ ਦੇ ਐਲਾਨ ਤੋਂ ਪਹਿਲਾਂ ਉਨ੍ਹਾਂ ਨੂੰ ਉਮੀਦ ਸੀ ਕਿ ਇਹ ਸਨਮਾਨ ਮਿਲੇਗਾ। ਉਧਰ ਦੂਜੇ ਪਾਸੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਾਰ ਸਟੋਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਨੋਬੇਲ ਸ਼ਾਂਤੀ ਪੁਰਸਕਾਰ ਦਾ ਫੈਸਲਾ ਸਰਕਾਰ ਨਹੀਂ ਕਰਦੀ।

RELATED ARTICLES
POPULAR POSTS