Breaking News
Home / ਭਾਰਤ / ਮਹਾਰਾਸ਼ਟਰ ‘ਚ ਕੱਲ੍ਹ ਸ਼ਾਮ 5 ਵਜੇ ਤੱਕ ਵਿਧਾਇਕਾਂ ਨੂੰ ਚੁਕਾਓ ਸਹੁੰ

ਮਹਾਰਾਸ਼ਟਰ ‘ਚ ਕੱਲ੍ਹ ਸ਼ਾਮ 5 ਵਜੇ ਤੱਕ ਵਿਧਾਇਕਾਂ ਨੂੰ ਚੁਕਾਓ ਸਹੁੰ

ਸੁਪਰੀਮ ਕੋਰਟ ਨੇ ਕਿਹਾ – ਫਿਰ ਖੁੱਲ੍ਹੀ ਵੋਟਿੰਗ ਨਾਲ ਹੋਵੇ ਫਲੋਰ ਟੈਸਟ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਵਿਚ ਰਾਜਨੀਤਕ ਡਰਾਮੇ ਦੇ ਚੱਲਦਿਆਂ ਵਿਰੋਧੀ ਦਲਾਂ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਭਲਕੇ 27 ਨਵੰਬਰ ਨੂੰ ਫਲੋਰ ਟੈਸਟ ਕਰਾਉਣ ਲਈ ਕਿਹਾ ਹੈ। ਅਦਾਲਤ ਨੇ ਮਹਾਰਾਸ਼ਟਰ ਦੇ ਰਾਜਪਾਲ ਨੂੰ ਸਲਾਹ ਦਿੱਤੀ ਹੈ ਕਿ ਤੁਰੰਤ ਹੀ ਆਰਜ਼ੀ ਸਪੀਕਰ ਨਿਯੁਕਤ ਕਰਕੇ ਕੱਲ ਸ਼ਾਮ ਪੰਜ ਵਜੇ ਤੱਕ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇ ਅਤੇ ਫਿਰ ਫਲੋਰ ਟੈਸਟ ਕਰਵਾਇਆ ਜਾਵੇ। ਇਸ ਦੇ ਚੱਲਦਿਆਂ ਭਾਜਪਾ ਵਿਧਾਇਕ ਕਾਲੀਦਾਸ ਕੋਲੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਆਰਜ਼ੀ ਸਪੀਕਰ ਵਜੋਂ ਸਹੁੰ ਚੁੱਕਾ ਦਿੱਤੀ ਗਈ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਭਲਕੇ ਹੋਣ ਵਾਲੀ ਵਿਧਾਨ ਸਭਾ ਦੀ ਇਸ ਕਾਰਵਾਈ ਦਾ ਸਿੱਧਾ ਪ੍ਰਸਾਰਣ ਵੀ ਹੋਵੇ। ਧਿਆਨ ਰਹੇ ਕਿ ਅਦਾਲਤ ਨੇ ਲੰਘੇ ਕੱਲ੍ਹ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਣਵਾਈ ਦੌਰਾਨ ਵਿਰੋਧੀ ਪੱਖ ਨੇ 24 ਘੰਟਿਆਂ ਵਿਚ ਫਲੋਰ ਟੈਸਟ ਕਰਾਉਣ ਦੀ ਮੰਗ ਕੀਤੀ ਸੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …