ਪਾਕਿ ਪੰਜਾਬ ਸਰਕਾਰ ਲੜਕੀਆਂ ਨੂੰ 4 ਮੁਰਗੀਆਂ, 1 ਮੁਰਗਾ ਤੇ ਇਕ ਪਿੰਜਰਾ ਦੇਵੇਗੀ, ਤਾਂ ਕਿ ਚੁੱਲ੍ਹੇ ਚੌਂਕੇ ‘ਚ ਦਿਲਚਸਪੀ ਵਧੇ
ਲਾਹੌਰ/ਬਿਊਰੋ ਨਿਊਜ਼ : ਭਾਰਤ ‘ਚ ਲੜਕੀਆਂ ਨੂੰ ਰਾਜ ਸਰਕਾਰ ਡਰੈਸ, ਕਿਤਾਬਾਂ, ਸਾਈਕਲ, ਲੈਪਟਾਪ, ਕੰਨਿਆਦਾਨ ਦਿੰਦੀ ਹੈ ਤਾਂ ਕਿ ਉਹ ਕਾਮਯਾਬ ਬਣਨ ਪ੍ਰੰਤੂ ਪਾਕਿਸਤਾਨ ‘ਚ ਲੜਕੀਆਂ ਨੂੰ ਮੁਰਗੀਆਂ, ਮੁਰਗੇ ਅਤੇ ਪਿੰਜਰਾ ਦਿੱਤਾ ਜਾ ਰਿਹਾ ਹੈ। ਉਥੋਂ ਦੀ ਪੰਜਾਬ ਸਰਕਾਰ ਨੇ ਅਜਿਹੀ ਇਕ ਅਨੋਖੀ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਸਕੂਲਾਂ ‘ਚ ਲੜਕੀਆਂ ਨੂੰ ਮੁਰਗੀ ਪਾਲਣ ਦਾ ਕੰਮ ਸਿਖਾਇਆ ਜਾਵੇਗਾ। ਇਕ ਲੜਕੀ ਨੂੰ ਚਾਰ ਮੁਰਗੀਆਂ, ਇਕ ਮੁਰਗਾ ਅਤੇ ਇਕ ਪਿੰਜਰਾ ਮਿਲੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਲੜਕੀਆਂ ਨੂੰ ਚੁੱਲ੍ਹੇ-ਚੌਂਕੇ ‘ਚ ਦਿਲਚਸਪੀ ਨੂੰ ਵਧਾਇਆ ਜਾਵੇ ਤਾਂ ਕਿ ਉਹ ਵੱਡੀ ਹੋ ਕੇ ਘਰ ਦੀ ਜ਼ਿੰਮੇਵਾਰੀ ਨੂੰ ਸੰਭਾਲ ਸਕਣ।
ਇਸ ਯੋਜਨਾ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਕੀਤਾ ਜਾਣਾ ਹੈ। ਫਿਲਹਾਲ ਪ੍ਰਾਇਮਰੀ ਸਕੂਲਾਂ ਦੀ ਇਕ ਹਜ਼ਾਰ ਲੜਕੀਆਂ ਦੀ ਚੋਣ ਕੀਤੀ ਗਈ ਹੈ। ਉਥੇ ਮਹਿਲਾਵਾਂ ਨੇ ਇਸ ਫੈਸਲੇ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵੀ ਸਰਕਾਰ ਦਾ ਖੂਬ ਮਜ਼ਾਕ ਉਡ ਰਿਹਾ ਹੈ।
ਪੰਜਾਬ ਡੇਅਰੀ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀ ਨਸੀਮ ਸਾਦਿਕ ਕਹਿੰਦੇ ਹਨ ‘ਸਰਕਾਰ ਰਾਜ ‘ਚ ਸਕੂਲੀ ਲੜਕੀਆਂ ਨੂੰ ਮੁਰਗੀ ਪਾਲਣ ਅਤੇ ਪੋਸ਼ਕ ਤੱਤਾਂ ਦੇ ਬਾਰੇ ‘ਚ ਜਾਗਰੂਕ ਕਰਨਾ ਚਾਹੁੰਦੀ ਹੈ ਕਿਉਂਕਿ ਪਾਕਿਸਤਾਨ ਉਨ੍ਹਾਂ ਦੇਸ਼ਾਂ ‘ਚ ਸਭ ਤੋਂ ਉਪਰ ਹੈ ਜਿੱਥੇ ਪ੍ਰੋਟੀਨ ਦੀ ਘਾਟ ਹੈ। ਲੜਕੀਆਂ ਦੀ ਰਸੋਈ ਦਾ ਕੰਮ ਵੀ ਸਿਖਾਇਆ ਜਾਵੇਗਾ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਹ ਬਚਿਆ ਹੋਇਆ ਖਾਣਾ ਮੁਰਗੀਆਂ ਨੂੰ ਖਿਲਾਉਣ। ਅਸੀਂ ਇਸ ਯੋਜਨਾ ‘ਚ ਲੜਕਿਆਂ ਦੀ ਜਗ੍ਹਾ ਲੜਕੀਆਂ ਨੂੰ ਇਸ ਲਈ ਚੁਣਿਆ ਹੈ ਕਿਉਂਕਿ ਰਸੋਈ ਦਾ ਜ਼ਿਆਦਾਤਰ ਕੰਮ ਉਨ੍ਹਾਂ ਹੀ ਕਰਨਾ ਪੈਂਦਾ ਹੈ। ਉਹ ਲੜਕਿਆਂ ਤੋਂ ਜ਼ਿਆਦਾ ਜ਼ਿੰਮੇਵਾਰ ਅਤੇ ਦੇਖਭਾਲ ਕਰਨ ਵਾਲੀਆਂ ਹੁੰਦੀਆਂ ਹਨ। ਸਮਾਜ ਸੇਵਿਕਾ ਫਰਜਨਾ ਬਾਰੀ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਜਦੋਂ ਬੇਟੀਆਂ ਨੂੂੰ ਰਸੋਈ ‘ਚ ਬੰਦ ਕਰਕੇ ਸਿਰਫ਼ ਚੁੱਲ੍ਹਾ-ਚੌਂਕਾ ਕਰਵਾਇਆ ਜਾਵੇਗਾ ਤਾਂ ਉਹ ਕੀ ਕਰ ਸਕੇਗੀ।
-ਸਾਦਿਕ
ਬੇਟੀਆਂ ਮੁਰਗੀ ਪਾਲਣ ਕਰਨ ਤੇ ਖਾਣਾ ਬਣਾਉਣ। ਬੇਟੇ ਬੰਦੂਕ ਤੇ ਬੰਬ ਚਲਾਉਣ । ਬਦਲ ਰਿਹੈ ਪਾਕਿ।
-ਆਈ
ਤਾਂ ਹੀ ਤਾਂ ਇੱਜ਼ਤ ਦੇ ਨਾਮ ‘ਤੇ ਬੇਟੀਆਂ ਮਾਰੀਆਂ ਜਾਂਦੀਆਂ ਨੇ। ਸਰਕਾਰ ਨਹੀਂ ਚਾਹੁੰਦੀ ਕਿ ਉਹ ਅੱਗੇ ਵਧਣ।
-ਰੂਬੀਨਾ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …