Breaking News
Home / ਕੈਨੇਡਾ / ਐਮ ਪੀ ਕਮਲ ਖਹਿਰਾ ਵੱਲੋਂ ਦੋ ਅਹਿਮ ਟਾਊਨ ਹਾਲ ਮੀਟਿੰਗਾਂ ਦਾ ਆਯੋਜਨ

ਐਮ ਪੀ ਕਮਲ ਖਹਿਰਾ ਵੱਲੋਂ ਦੋ ਅਹਿਮ ਟਾਊਨ ਹਾਲ ਮੀਟਿੰਗਾਂ ਦਾ ਆਯੋਜਨ

Copy of Ms  Kamal Khera Speaking At A Townhall Meeting copy copyਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਵੱਲੋਂ 22 ਅਗਸਤ ਨੂੰ ਦੋ ਅਹਿਮ ਟਾਊਨ ਹਾਲ ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਟਾਊਨ ਹਾਲ ਮੀਟਿੰਗ ਦਾ ਵਿਸ਼ਾ ਸੀ ਕਿ ਕੈਨੇਡਾ ਦੇ ਵੈਟਰਨਜ਼ (ਸਾਬਕਾ ਫੌਜੀਆਂ) ਦੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੀ ਸਿਹਤਯਾਫਤੀ ਅਤੇ ਮੁੜ ਸਫ਼ਲ ਜੀਵਨ ਆਰੰਭ ਕਰਨ ਵਿੱਚ ਕੈਨੇਡਾ ਸਰਕਾਰ ਕਿਵੇਂ ਆਪਣੇ ਰੋਲ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਦੀ ਹੈ। ਇਸ ਟਾਊਨ ਹਾਲ ਵਿੱਚ ਵੈਟਰਨਜ਼ ਅਫੇਅਰਜ਼ ਦੀ ਪਾਰਲਮਾਨੀ ਸਕੱਤਰ ਕੈਰਨ ਮੈਕਕ੍ਰਿਮੌਨ ਨੇ ਵੈਟਰਨਜ਼ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਅੱਜ ਸੱਭ ਤੋਂ ਵੱਡੀ ਦਿੱਕਤ ਹੈ ਕਿ ਨਵੇਂ ਰਿਟਾਇਰ ਹੋਣ ਵਾਲੇ ਨੌਜਵਾਨ ਵੈਟਰਨਾਂ ਨੂੰ ਪੁਰਾਣੇ ਵੈਟਰਨਾਂ ਦੇ ਮੁਕਾਬਲੇ ਪੈਨਸ਼ਨ ਅਤੇ ਹੋਰ ਲਾਭ ਘੱਟ ਮਿਲਦੇ ਹਨ। ਟਾਊਨ ਹਾਲ ਵਿੱਚ ਸ਼ਾਮਲ ਕਮਿਉਨਿਟੀ ਮੈਂਬਰਾਂ ਨੇ ਵੈਟਰਨਾਂ ਲਈ ਨੌਕਰੀਆਂ ਦੀ ਰਿਜ਼ਰਵੇਸ਼ਨ ਕਰਨ, ਵਿਉਪਾਰ ਦੇ ਬਿਹਤਰ ਅਵਸਰ ਪ੍ਰਦਾਨ ਕਰਨ ਲਈ ਢੁੱਕਵੀਂ ਰਣਨੀਤੀ ਕਰਨ ਆਦਿ ਦੇ ਸੁਝਾਅ ਦਿੱਤੇ।
ਦੂਜੀ ਟਾਊਨ ਹਾਲ ਮੀਟਿੰਗ ਦਾ ਵਿਸ਼ਾ ਕੈਨੇਡਾ ਦੀ ਨੈਸ਼ਨਲ ਡੀਫੈਂਸ (ਕੌਮੀ ਸੁਰੱਖਿਆ) ਬਾਰੇ ਸੀ ਜਿਸ ਵਿੱਚ ਭਾਗ ਲੈਣ ਲਈ ਨੈਸ਼ਨਲ ਡੀਫੈਂਸ ਮਹਿਕਮੇ ਦੇ ਪਾਰਲੀਮਾਨੀ ਸਕੱਤਰ ਮਾਣਯੋਗ ਜੌਹਨ ਮੈਕੇਅ ਪੁੱਜੇ ਹੋਏ ਸਨ। ਉਹਨਾਂ ਦੇ ਨਾਲ ਬਰੈਂਪਟਨ ਸੈਂਟਰ ਤੋਂ ਐਮ ਪੀ ਰਮੇਸ਼ ਸਾਂਘਾ ਵੀ ਹਾਜ਼ਰ ਸਨ। ਐਮ ਪੀ ਮੈਕੇਅ ਨੇ ਦੱਿਸਆ ਕਿ ਬਦਲ ਰਹੀਆਂ ਅੰਤਰਰਾਸ਼ਟਰੀ ਸਥਿਤੀਆਂ ਕਾਰਣ ਅੱਜ ਕੌਮੀ ਸੁਰੱਖਿਆ ਦਾ ਚਿਹਰਾ ਮੁਹਰਾ ਬਦਲ ਚੁੱਕਾ ਹੈ ਅਤੇ ਕੈਨੇਡਾ ਨੂੰ ਆਪਣੀ ਡੀਫੈਂਸ ਵਾਸਤੇ ਇੱਕ ਸੁਦ੍ਰਿੜ ਅਤੇ ਮਜ਼ਬੂਤ ਰਣਨੀਤੀ ਅਪਣਾਉਣ ਦੀ ਲੋੜ ਹੈ। ਇੱਕ ਸੁਆਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਅੱਜ ਕੈਨੇਡਾ ਵਿਸ਼ਵ ਪੱਧਰ ਉੱਤੇ ਆਪਣੇ ਸਾਥੀ ਮੁਲਕਾਂ ਨਾਲ ਅਮਨ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ।ਐਮ ਪੀ ਕਮਲ ਖਹਿਰਾ ਨੇ ਜਿੱਥੇ ਆਏ ਕਮਿਉਨਿਟੀ ਮੈਂਬਰਾਂ ਦਾ ਸੁਆਗਤ ਕੀਤਾ, ਉਸਦੇ ਨਾਲ ਹੀ ਉਹਨਾਂ ਨੇ ਕੈਰਨ ਮੈਕਕ੍ਰਿਮੌਨ ਅਤੇ ਜੌਹਨ ਮੈਕੇਅ ਦਾ ਆਪਣਾ ਕੀਮਤੀ ਵਕਤ ਕੱਢਣ ਲਈ ਧੰਨਵਾਦ ਕੀਤਾ। ਇਹਨਾਂ ਮੀਟਿੰਗਾਂ ਵਿੱਚ ਕਮਿਊਨਿਟੀ ਦੇ ਪਤਵੰਤਿਆਂ ਨੇ ਬਾਖੂਬੀ ਭਾਗ ਲਿਆ ਅਤੇ ਆਪਣੀ ਰਾਏ ਸਰਕਾਰ ਤੱਕ ਪੁੱਜਦੀ ਕੀਤੀ।

Check Also

ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …