ਬਰੈਂਪਟਨ : ਪਿਛਲੇ ਦਿਨੀਂ ਸਹਾਇਤਾ ਸੰਸਥਾ ਅਤੇ ਨਾਰਥ ਅਮਰੀਕਨ ਸਿੱਖ ਲੀਗ ਆਫ ਓਨਟਾਰੀਓ ਵਲੋਂ ਸਾਂਝੇ ਤੌਰ ‘ਤੇ ਮਿਸੀਸਾਗਾ ਦੇ ਪ੍ਰੀਤ ਪੈਲੇਸ ਬੈਂਕਟ ਹਾਲ ਵਿਚ ਇਕ ਫੰਡ ਰੇਜਿੰਗ ਡਿਨਰ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲਿਆ। ਲੰਘੇ ਵੀਕ ਐਂਡ ‘ਤੇ ਬਰੈਂਪਟਨ ਦੇ ਰੀਗਨ ਰੋਡ ਗੁਰਦੁਆਰਾ ਸਾਹਿਬ ਵਿਚ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ 8000 ਡਾਲਰ ਦਾ ਚੈਕ ਪ੍ਰਭ ਆਸਰਾ ਦੇ ਫਾਊਂਡਰ ਬੀਬੀ ਰਜਿੰਦਰ ਕੌਰ ਨੂੰ ਭੇਟ ਕੀਤਾ ਗਿਆ। ਇਸ ਸਮੇਂ ਸਹਾਇਤਾ ਸੰਸਥਾ ਵਲੋਂ ਕਰਮਜੀਤ ਗਿੱਲ ਅਤੇ ਸੈਂਡੀ ਗਰੇਵਾਲ ਅਤੇ ਨਾਰਥ ਅਮਰੀਕਨ ਸਿੱਖ ਲੀਗ ਵਲੋਂ ਸੁਰਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਸ਼ੋਕਰ, ਮੋਹਨ ਸਿੰਘ ਝੂਟੀ, ਦਵਿੰਦਰ ਸਿੰਘ ਚੌਹਾਨ, ਕੈਪਟਨ ਚੰਨਣ ਸਿੰਘ ਗਿੱਲ, ਸੋਹਣ ਸਿੰਘ ਕਧੋਲਾ, ਸ਼ਿੰਗਾਰਾ ਸਿੰਘ ਪ੍ਰਮਾਰ, ਦੇਵ ਸਿੰਘ ਬਾਠ, ਸਵਰਨ ਸਿੰਘ ਅਤੇ ਭਜਨ ਸਿੰਘ ਬੈਂਸ ਹਾਜ਼ਰ ਸਨ। ਇਸ ਸਮੇਂ ਬੀਬੀ ਰਜਿੰਦਰ ਕੌਰ ਵਲੋਂ ਸਾਰੇ ਦਾਨੀ ਸੱਜਣਾਂ ਅਤੇ ਮੀਡੀਏ ਦਾ ਧੰਨਵਾਦ ਕੀਤਾ ਗਿਆ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …