ਬਰੈਂਪਟਨ : ਪ੍ਰਚਾਰ ਸਬੰਧੀ ਨਜਾਇਜ਼ ਸਾਈਨ ਬੋਰਡ ਨਿਵਾਸੀਆਂ ਲਈ ਪ੍ਰੇਸ਼ਾਨੀ ਪੈਦਾ ਕਰਨ ਵਾਲੇ ਅਤੇ ਉਹਨਾਂ ਦੇ ਗਵਾਂਢ ਦੀ ਸੁੰਦਰਤਾ ਘਟਾਉਂਦੇ ਹਨ। ਕੀ ਇਹਨਾਂ ਸਾਈਡ ਬੋਰਡਾਂ ਬਾਰੇ ਕੁਝ ਕੀਤਾ ਜਾ ਰਿਹਾ ਹੈ?
ਮਿੱਥ : ਅਵੈਧ ਸਾਈਟ ਬੋਰਡਾਂ ਬਾਰੇ ਕੋਈ ਕੁਝ ਨਹੀਂ ਕਰਦਾ।
ਸੱਚਾਈ : 2016 ਵਿਚ ਸਿਟੀ ਨੇ ਜਰਨੈਲੀ ਸੜਕਾਂ, ਟ੍ਰੈਫਿਕ ਅਤੇ ਲਾਈਟ ਪੋਸਟਾਂ ਅਤੇ ਹੋਰ ਜਨਤਕ ਥਾਵਾਂ ਤੋਂ 19,000 ਤੋਂ ਵੱਧ ਅਵੈਧ ਸਾਈਨ ਬੋਰਡ ਹਟਾਏ ਸਨ। 56 ਤੋਂ ਵੱਧ ਕੰਪਨੀਆਂ ਨੂੰ ਅਵੈਧ ਸਾਈਨ ਬੋਰਡ ਪੋਸਟ ਕਰਨ ਲਈ ਅਦਾਲਤ ਵਿਚ ਦੋਸ਼ੀ ਠਹਿਰਾਇਆ ਗਿਆ ਸੀ।
ਮਿੱਥ : ਨਿਵਾਸੀ ਇਸ ਬਾਰੇ ਕੁਝ ਨਹੀਂ ਕਰ ਸਕਦੇ।
ਸੱਚਾਈ : ਤੁਸੀਂ ਸਾਡੇ ਭਾਈਚਾਰੇ ਵਿਚ ਤਬਦੀਲੀ ਲਿਆ ਸਕਦੇ ਹੋ। ਜਦੋਂ ਤੁਸੀਂ ਕੋਈ ਅਵੈਧ ਸਾਈਨ ਬੋਰਡ ਦੇਖੋ ਤਾਂ 311 ‘ਤੇ ਕਾਲ ਜਾਂ ਈਮੇਲ ਕਰਕੇ ਉਸ ਸਥਾਨ ਬਾਰੇ ਦੱਸੋ। ਸਿਟੀ ਸਟਾਫ ਉਹਨਾਂ ਅਵੈਧ ਸਾਈਨ ਬੋਰਡਾਂ ਨੂੰ ਹਟਾਵੇਗਾ ਅਤੇ ਉਹਨਾਂ ਕੰਪਨੀਆਂ ਦੇ ਵਿਰੁੱਧ ਸੰਭਾਵੀ ਰੂਪ ਨਾਲ ਦੋਸ਼ ਸਿੱਧ ਕਰਨ ਲਈ ਜਾਂਚ ਕਰੇਗੀ, ਜਿਹਨਾਂ ਨੇ ਉਹ ਪੋਸਟ ਕੀਤੇ ਹਨ।
ਮਿੱਥ : ਗਰਾਜ ਵਿਕਰੀ ਦੇ ਸਾਈਨ ਬੋਰਡ ਅਵੈਧ ਹਨ।
ਸੱਚਾਈ : ਜੇਕਰ ਤੁਸੀਂ ਸਿਟੀ ਦੇ 100 ਤੋਂ ਵੱਧ ਨਿਯਤ ਸਥਾਨਾਂ ਵਿਚੋਂ ਕਿਸੇ ਵੀ ਸਥਾਨ ‘ਤੇ ਪੋਸਟ ਕਰਦੇ ਹੋ ਤਾਂ ਉਹ ਅਵੈਧ ਨਹੀਂ ਹਨ। ਇਹ ਲਾਈਨ ਸਲੀਵ ਭਾਈਚਾਰਕ ਪੋਸਟਿੰਗਾਂ ਲਈ ਵਰਤੇ ਜਾ ਸਕਦੇ ਹਨ ਜਿਵੇਂ ਕਿ ਗਰਾਜ ਦੀ ਵਿਕਰੀ, ਪਾਲਤੂ ਜਾਨਵਰਾਂ ਦਾ ਗੁਆਚਣਾ, ਗਵਾਂਢ ਵਿਚ ਬੀਬੀਕਿਊ ਆਦਿ। ਹੋਰ ਜਾਣਕਾਰੀ ਲਈ www.brampton.ca ‘ਤੇ ਜਾਓ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …