ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਪਰਵਾਸੀਆਂ ਲਈ ਇੱਕ ਬਹੁਤ ਵਧੀਆ ਮੁਲਕ ਹੈ ਪਰ ਇੱਥੇ ਆਪਣਿਆਂ ਨੂੰ ਮਿਲਣ ਦੀ ਘਾਟ ਰੜਕਦੀ ਹੈ। ਲੋਕਾਂ ਦੇ ਕੰਮ ਧੰਦਿਆਂ ਵਿੱਚ ਬਹੁਤ ਮਸ਼ਰੂਫ ਹੋਣ ਕਰਕੇ ਆਪਸੀ ਮੇਲ ਜੋਲ ਬਹੁਤ ਘਟ ਜਾਂਦਾ ਹੈ।
ਆਪਸੀ ਸਾਂਝ ਮਜਬੂਤ ਕਰਨ ਅਤੇ ਆਪਣਿਆਂ ਨਾਲ ਮੇਲ ਜੋਲ ਅਤੇ ਦੁੱਖ -ਸੁੱਖ ਵਿੱਚ ਸ਼ਾਮਲ ਹੋਣ ਲਈ ਬਰਨਾਲਾ ਜ਼ਿਲੇ ਨਾਲ ਸਬੰਧਤ ਪਰਿਵਾਰਾਂ ਦੀ ਇੱਕ ਜਰੂਰੀ ਮੀਟਿੰਗ 25 ਮਾਰਚ ਦਿਨ ਸ਼ਨੀਵਾਰ 2:00 ਵਜੇ ਮਾਲਟਨ ਗੁਰੂਘਰ ਵਿੱਚ ਰੱਖੀ ਗਈ ਹੈ। ਇਸ ਮੀਟਿੰਗ ਦਾ ਉਪਰਾਲਾ ਜੰਗੀਰ ਸਿੰਘ ਸੈਂਭੀ, ਪਰਮਜੀਤ ਬੜਿੰਗ ਅਤੇ ਬੇਅੰਤ ਸਿੰਘ ਮਾਨ ਵਲੋਂ ਕੀਤਾ ਗਿਆ ਹੈ।
ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਸਮੂਹ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਸੀ ਸਲਾਹ ਨਾਲ ਅਗਲਾ ਪਰੋਗਰਾਮ ਤਹਿ ਕਰਨ। ਇਸ ਪ੍ਰੋਗਰਾਮ ਦੀ ਰੂਪ-ਰੇਖਾ ਮੀਟਿੰਗ ਵਿੱਚ ਸ਼ਾਮਲ ਵਿਅਕਤੀ ਹੀ ਕਰਨਗੇ। ਜਿਹੜੇ ਸੱਜਣ ਇਸ ਮੀਟਿੰਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਮਾਲਟਨ ਗੁਰੂਘਰ ਦੇ ਲੰਗਰ ਹਾਲ ਵਿੱਚ ਠੀਕ 2:00 ਵਜੇ ਪਹੁੰਚ ਜਾਣ। ਇਸ ਉਪਰੰਤ ਮੀਟਿੰਗ ਇੱਕ ਕਮਰੇ ਵਿੱਚ ਕੀਤੀ ਜਾਵੇਗੀ।
ਅਗਲਾ ਪ੍ਰੋਗਰਾਮ ਮੀਟਿੰਗ ਵਿੱਚ ਸ਼ਾਮਲ ਵਿਅਕਤੀਆਂ ਦੀ ਰਾਇ ਨਾਲ ਉਲੀਕਿਆ ਜਾਵੇਗਾ। ਇਹ ਖਬਰ ਬਰਨਾਲਾ ਜ਼ਿਲੇ ਨਾਲ ਸਬੰਧਤ ਆਪਣੇ ਜਾਣੂਆਂ ਨਾਲ ਵੀ ਸਾਂਝੀ ਕਰਨ ਦੀ ਖੇਚਲ ਕੀਤੀ ਜਾਵੇ। ਇਸ ਮੀਟਿਗ ਸਬੰਧੀ ਜਾਣਕਾਰੀ ਲਈ ਜੰਗੀਰ ਸਿੰਘ ਸੈਂਭੀ (416-409-0126), ਪਰਮਜੀਤ ਬੜਿੰਗ( 647-963-0331) ਜਾਂ ਬੇਅੰਤ ਸਿੰਘ ਮਾਨ( 647-763-3960) ਨਾਲ ਸੰਪਰਕ ਕਰ ਸਕਦੇ ਹੋ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …