9.6 C
Toronto
Saturday, November 8, 2025
spot_img
Homeਕੈਨੇਡਾਅੰਮ੍ਰਿਤ ਮਾਂਗਟ ਨੇ ਔਰਤਾਂ ਅਤੇ ਲੜਕੀਆਂ ਨੂੰ ਕੀਤਾ ਸਨਮਾਨਤ

ਅੰਮ੍ਰਿਤ ਮਾਂਗਟ ਨੇ ਔਰਤਾਂ ਅਤੇ ਲੜਕੀਆਂ ਨੂੰ ਕੀਤਾ ਸਨਮਾਨਤ

ਮਿਸੀਸਾਗਾ : ਇਕ ਵਿਸ਼ੇਸ਼ ਸਮਾਰੋਹ ਵਿਚ ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਪ੍ਰੋਵਿੰਸ ਲੀਡਿੰਗ ਵੂਮੈਨ ਐਂਡ ਲੀਡਿੰਗ ਗਰਲਜ਼ ਬਿਲਡਿੰਗ ਕਮਿਊਨਿਟੀਜ਼ ਰੈਕੋਗਿਨੇਸ਼ਨ ਪ੍ਰੋਗਰਾਮ ਤਹਿਤ ਨਾਮਵਰ ਔਰਤਾਂ ਅਤੇ ਲੜਕੀਆਂ ਨੂੰ ਸਨਮਾਨਿਤ ਕੀਤਾ।
ਇਸ ਪ੍ਰੋਗਰਾਮ ਵਿਚ ਜਗ੍ਹਾ ਬਣਾਉਣ ਵਾਲੀਆਂ ਔਰਤਾਂ ਅਤੇ ਲੜਕੀਆਂ ਵਿਚ: ਰੋਬਿਅਨ ੲੈਡਮੋ ਲੀਡਿੰਗ ਗਰਲ, ਜੇਸਿਕਾ ਅਜੋਸੇ ਲੀਡਿੰਗ ਗਰਲ, ਬਰੁਕਲਿਨ ਹਾਵਰਡ ਲੀਡਿੰਗ ਗਰਲ, ਉਜ਼ਮਾ ਇਰਫਾਨ ਲੀਡਿੰਗ ਵੂਮੈਨ, ਲਾਇਨੀ ਮੈਕ ਲੀਡਿੰਗ ਵੂਮੈਨ, ਆਲੋਕਾ ਮਹਿੰਦੀਰੱਤਾ ਲੀਡਿੰਗ ਵੂਮੈਨ, ਕਿਰਣ ਪਥੋਲਾ ਲੀਡਿੰਗ ਵੂਮੈਨ, ਟਰੈਸੀ ਲਿਊ ਲੀਡਿੰਗ ਵੂਮੈਨ ਸ਼ਾਮਲ ਹਨ।
ਇਸ ਪ੍ਰੋਗਰਾਮ ਤਹਿਤ 18 ਸਾਲ ਤੱਕ ਅਤੇ ਉਸ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਵਲੰਟੀਅਰ ਕੰਮ ਕਰਦੇ ਹੋਏ ਭਾਈਚਾਰ ਦੇ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਅਗਵਾਈ ਵਾਲੀ ਭੂਮਿਕਾ ਵਿਚ ਕੰਮ ਕਰਨਾ ਹੁੰਦਾ ਹੈ। ਇਨ੍ਹਾਂ ਔਰਤਾਂ ਅਤੇ ਲੜਕੀਆਂ ਨੇ ਔਰਤਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਵਿਚ ਮੱਦਦ ਕੀਤੀ ਅਤੇ ਸਮਾਜ ਵਿਚ ਨਸਲਵਾਦ ਅਤੇ ਭੇਦਭਾਵ ਨੂੰ ਘੱਟ ਕਰਨ ਵਿਚ ਯੋਗਦਾਨ ਦਿੱਤਾ।
ਔਰਤਾਂ ਵਿਚ ਸਿਹਤ, ਵਿਵਿਧਤਾ ਅਤੇ ਸਮਾਨਤਾ ਲਈ ਵੀ ਭੂਮਿਕਾ ਨਿਭਾਈ। ਔਰਤਾਂ ਨੂੰ ਪਬਲਿਕ ਸਰਵਿਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਨੇ ਸਮਾਜ ਲਈ ਕਈ ਸ਼ਾਨਦਾਰ ਉਦਾਹਰਣਾਂ ਪੇਸ਼ ਕੀਤੀਆਂ। ਹਰ ਸਾਲ ਐਮਪੀਪੀ ਕਮਿਊਨਿਟੀ ਨੇਤਾਵਾਂ, ਮੇਂਟਰਸ, ਕੰਪਨੀਆਂ ਅਤੇ ਹੋਰ ਲੋਕ ਵਲੰਟੀਅਰਾਂ ਦੇ ਨਾਲ ਆਪਣੇ ਕੰਮ ਕਰਨ ਦੇ ਅਨੁਭਵ ਨੂੰ ਦੇਖਦੇ ਹੋਏ ਯੋਗ ਔਰਤਾਂ ਅਤੇ ਲੜਕੀਆਂ ਦੀ ਚੋਣ ਕਰਦੇ ਹਨ।  ਉਸ ਤੋਂ ਬਾਅਦ ਚੁਣੀਆਂ ਗਈਆਂ ਔਰਤਾਂ ਅਤੇ ਲੜਕੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅੰਮ੍ਰਿਤ ਮਾਂਗਟ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਉਹਨਾਂ ਦੇ ਕੰਮ ਨਾਲ ਹੋਣ ਵਾਲੇ ਅਸਰ ਨੂੰ ਦੇਖਦੇ ਹੋਏ ਓਨਟਾਰੀਓ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ।

RELATED ARTICLES
POPULAR POSTS