Breaking News
Home / ਕੈਨੇਡਾ / ਬੋਨੀ ਕ੍ਰਾਂਮਬੀ ਹੋਣਗੇ ਮਿਸੀਸਾਗਾ ਆਰਟ ਗੈਲਰੀ ਦੀ ਆਨਰੇਰੀ ਚੇਅਰਪਰਸਨ

ਬੋਨੀ ਕ੍ਰਾਂਮਬੀ ਹੋਣਗੇ ਮਿਸੀਸਾਗਾ ਆਰਟ ਗੈਲਰੀ ਦੀ ਆਨਰੇਰੀ ਚੇਅਰਪਰਸਨ

ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਮੇਅਰ ਬੋਨੀ ਕ੍ਰਾਂਮਬੀ ਇਸ ਸਾਲ ਆਰਟ ਗੈਲਰੀ ਆਫ਼ ਮਿਸੀਸਾਗਾ ਫ਼ਾਈਨ ਆਰਟ ਆਕਸ਼ਨ ਦੀ ਆਨਰੇਰੀ ਚੇਅਰਪਰਸਨ ਹੋਣਗੇ। ਸਿਟੀ ਕੌਂਸਲਰ ਅਤੇ ਮਿਸੀਸਾਗਾ ਦੀ ਕਲਚਰ, ਆਰਟਸ ਐਂਡ ਹੈਰੀਟੇਜ ਕਮੇਟੀ ਜਾਨ ਕਾਵੈਕ ਅਤੇ ਏ.ਜੀ.ਐਮ. ਬੋਰਡ ਮੈਂਬਰ ਪੇਨਲੋਪ ਮੈਥੀਸਨ ਅਤੇ ਵੰਦਨਾ ਟੈਕਸਾਲੀ ਕੋ-ਚੇਅਰ ਹੋਣਗੇ। ਇਸ ਸਾਲ ਏ.ਜੀ.ਐਮ. ਦੀ 30ਵੀਂ ਵਰ੍ਹੇਗੰਢ ਦੇ ਤੌਰ ‘ਤੇ ਆਕਸ਼ਨ ਦਾ ਉਤਸਵ ਮਨਾਇਆ ਜਾ ਰਿਹਾ ਹੈ।
ਮੇਅਰ ਨੇ ਕਿਹਾ ਕਿ ਸਾਡੇ ਸ਼ਹਿਰ ‘ਚ ਆਰਟਸ ਐਂਕ ਕਲਚਰ ਨੂੰ ਲੈ ਕੇ ਕਾਫ਼ੀ ਜਾਗਰੂਕਤਾ ਹੈ ਅਤੇ ਲੋਕ ਉਸ ਨੂੰ ਪਸੰਦ ਕਰਦੇ ਹਨ ਅਤੇ ਅਜਿਹੇ ਵਿਚ ਇਸ ਸਾਲ ਫ਼ਾਈਨ ਆਰਟ ਆਕਸ਼ਨ ਦੀ ਚੇਅਰਪਰਸਨ ਬਣ ਕੇ ਬੇਹੱਦ ਖੁਸ਼ ਹਾਂ। ਇਸ 30ਵੀਂ ਵਰ੍ਹੇਗੰਢ ‘ਤੇ ਇਹ ਇਕ ਸ਼ਾਨਦਾਰ ਅਨੁਭਵ ਹੋਵੇਗਾ। ਬੀਤੇ 30 ਸਾਲਾਂ ਤੋਂ ਸ਼ਹਿਰ ਵਿਚ ਆਰਟਸ ਅਤੇ ਕਈ ਉਭਰਦੇ ਕਲਾਕਾਰਾਂ ਨੇ ਸ਼ਾਨਦਾਰ ਯੋਗਦਾਨ ਦੇ ਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਹੈ।
ਸਾਲਾਨਾ ਫ਼ਾਈਨ ਆਰਟ ਆਕਸ਼ਨ, ਸਾਲ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ ਅਤੇ ਇਸ ਦੌਰਾਨ ਕਾਫ਼ੀ ਫ਼ੰਡ ਵੀ ਇਕੱਤਰ ਕੀਤਾ ਜਾਂਦਾ ਹੈ। ਪੈਨਲੋਪ ਨੇ ਕਿਹਾ ਕਿ ਮੇਅਰ ਨੂੰ ਸਾਲ ਦੇ ਸਾਡੇ ਪ੍ਰਮੁੱਖ ਫ਼ੰਡਰੇਂਜਿੰਗ ਪ੍ਰੋਗਰਾਮ ‘ਚ ਦੇਖ ਕੇ ਸਾਨੂੰ ਬੇਹੱਦ ਮਾਣ ਹੋਵੇਗਾ। ਇਸ ਸਾਲ ਇਹ ਪ੍ਰੋਗਰਾਮ ਕਾਫ਼ੀ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਕੌਂਸਲਰ ਜਾਨ ਕੋਵੈਕ ਨੇ ਕਿਹਾ ਕਿ ਇਹ ਮਿਸੀਸਾਗਾ ਦੀ ਸੰਪੂਰਨ ਵਿਰਾਸਤ ਦਾ ਪ੍ਰਤੀਕ ਹੈ ਅਤੇ ਇਹ ਆਰਟਸ, ਕਲਚਰ ਅਤੇ ਹੈਰੀਟੇਜ਼ ਦਾ ਉਤਸਵ ਹੈ। ਮੈਂ ਸਾਲ 2017 ‘ਚ ਫ਼ਾਈਨ ਆਰਟ ਆਕਸ਼ਨ ਦੀ ਕੋ-ਚੇਅਰ ਬਣਦਿਆਂ ਬੇਹੱਦ ਖੁਸ਼ ਹਾਂ। ਇਸ ਸਾਲ ਮਿਸੀਸਾਗਾ ਫ਼ਾਈਨ ਆਰਟ ਆਕਸ਼ਨ ‘ਚ ਕੈਨੇਡਾ ਦੇ ਬਿਹਤਰੀਨ ਕਲਾਕਾਰਾਂ ਨੂੰ ਇਕ ਜਗ੍ਹਾ ‘ਤੇ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦੀ ਫ਼ਾਈਨ ਆਰਟ ਕਲਾਕ੍ਰਿਤੀਆਂ ਨੂੰ ਪੇਸ਼ ਕੀਤਾ ਜਾਵੇਗਾ। ਵੰਦਨਾ ਨੇ ਦੱਸਿਆ ਕਿ ਇਸ ਸਾਲ ਲੀਲਾ ਲੇਵਿਸ ਇਰਵਿੰਗ, ਕਲੇਅਰ, ਚਾਲਸ ਪੇਚਟਰ, ਬੋਨੀ ਡਿਵਾਈਨ ਆਦਿ ਕਈ ਜਾਣੇ-ਪਛਾਣੇ ਕਲਾਕਾਰ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਸਾਲ 2017 ਦੀ ਨੀਲਾਮੀ 27 ਅਪ੍ਰੈਲ 2017 ਨੂੰ ਹੋਵੇਗੀ।  75 ਡਾਲਰ ਦੀ ਟਿਕਟ ਵੀ ਆਨਲਾਈਨ ਖਰੀਦੀ ਜਾ ਸਕਦੀ ਹੈ। ਆਰਟ ਪੀਸੇਜ ਨੂੰ 21 ਅਪ੍ਰੈਲ ਤੋਂ 24 ਅਪ੍ਰੈਲ ਤੱਕ ਗੈਲਰੀ ‘ਚ ਦੇਖਿਆ ਜਾ ਸਕਦਾ ਹੈ। ਆਕਸ਼ਨ ਦਾ ਪਬਲਿਕ ਪ੍ਰਵਿਊ ਵੀ ਉਸੇ ਹਫ਼ਤੇ 24 ਅਪ੍ਰੈਲ ਨੂੰ ਹੋਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …