Breaking News
Home / ਕੈਨੇਡਾ / ਕੈਨੇਡਾ ਦੀ ਨਵੀਂ ਸਾਇੰਸ ਤੇ ਤਕਨਾਲੋਜੀ ਨੀਤੀ ਬਣਾਉਣ ਲਈ ਭਾਰਤੀ ਭਾਈਚਾਰੇ ਤੋਂ ਮੰਗੀ ਮਦਦ

ਕੈਨੇਡਾ ਦੀ ਨਵੀਂ ਸਾਇੰਸ ਤੇ ਤਕਨਾਲੋਜੀ ਨੀਤੀ ਬਣਾਉਣ ਲਈ ਭਾਰਤੀ ਭਾਈਚਾਰੇ ਤੋਂ ਮੰਗੀ ਮਦਦ

logo-2-1-300x105-3-300x105ਟੋਰਾਂਟੋ : ਕੈਨੇਡਾ ਦੀ ਸਾਇੰਸ ਮੰਤਰੀ ਕਰਿਸਟੀ ਡੰਕਨ ਨੇ ਭਾਰਤੀ ਮੂਲ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨੌਲਜੀ ਭਾਈਚਾਰੇ ਨੂੰ ਕੈਨੇਡਾ ਦੀ ਨਵੀਂ ਸਾਇੰਸ ਤੇ ਤਕਨੌਲਜੀ ਨੀਤੀ ਬਨਾਊਣ ਵਿੱਚ ਮਦਦ ਕਰਨ ਦੀ ਮੰਗ ਕੀਤੀ ਹੈ। ਕਰਿਸਟੀ ਡੰਕਨ ਨੇ ਇਹ ਮੰਗ ਟੋਰਾਂਟੋ ਵਿਖੇ ਹੁਣੇ ਸਮਾਪਤ ਹੋਈ ਆਈ ਆਈ ਟੀ ਐਸੋਸੀਏਸ਼ਨ ਕੈਨੇਡਾ ਦੀ ਸਾਲਾਨਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਕੀਤੀ। ਗੌਰਤਲਬ ਹੈ ਕਿ ਆਈ ਆਈ ਟੀਜ਼ ਭਾਰਤ ਦੀਆਂ ਸੱਭ ਤੋਂ ਉੱਤਮ ਤਕਨੌਲਜੀ ਸੰਸਥਾਵਾਂ ਮੰਨੀਆਂ ਜਾਂਦੀਆਂ ਹਨ ਅਤੇ ਇੱਥੋਂ ਦੇ ਪੁਰਾਣੇ ਵਿਦਿਆਰਥੀ ਹੁਣ ਦੁਨੀਆ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਜਿਵੇਂ ਕਿ ਗੂਗਲ ਤੇ ਮਾਈਕਰੋਸਾਫਟ ਵਿੱਚ ਸੀਈਓਜ਼ ਹਨ।
ਮਾਨਯੋਗ ਮੰਤਰੀ ਨੇ ਆਈਆਈਟੀ ਐਸੋਸੀਏਸ਼ਨ ਕੈਨੇਡਾ ਵੱਲੋਂ ਦੇਸ਼ ਦੀ ਸਾਇੰਸ ਅਤੇ ਤਕਨੌਲਜੀ ਖੇਤਰ ਵਿੱਚ ਉੱਘੀ ਦੇਣ ਲਈ ਪ੍ਰਸ਼ੰਸ਼ਾ ਕੀਤੀ।
ਇਸ ਮੌਕੇ ਤੇ ਭਾਰਤੀ ਕਾਂਸਲੇਟ ਜਨਰਲ ਦਿਨੇਸ਼ ਭਾਟੀਆ ਨੇ, ਜੋ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਵੱਜੋਂ ਬੋਲਦਿਆਂ, ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਟਾਰਟ-ਅੱਪ ਇੰਡੀਆ ਮੁਹਿੰਮ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।
ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਉਹ ਆਈ ਆਈ ਟੀ ਭਾਈਚਾਰੇ ਨੂੰ ਆਪਣੇ ਸ਼ਹਿਰ ਦੀ ਤਰੱਕੀ ਵਿੱਚ ਯੋਗਦਾਨ ਦੇਣ ਲਈ ਸੱਦਾ ਦੇ ਰਹੇ ਹਨ।
ਇਸ ਤੋਂ ਇਲਾਵਾ ਮਾਰਖਮ ਦੇ ਮੇਅਰ ਫਰੈਂਕ ਸਕਾਰਪੀਟੀ ਨੇ ਵੀ ਆਈ ਆਈ ਟੀ ਭਾਈਚਾਰੇ ਨਾਲ ਵਿਚਾਰ ਵਟਾਂਦਰਾ ਕੀਤਾ।  ਕਾਨਫਰੰਸ ਵਿੱਚ ਭਾਰਤ, ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਤੋਂ 400 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਆਈਆਈਟੀ ਮਦਰਾਸ, ਮੰਡੀ ਅਤੇ ਹੈਦਰਾਬਾਦ ਦੇ ਡਾਇਰੈਟਰਸ਼ ਅਤੇ ਡੀਨਸ ਨੇ ਵੀ ਹਿੱਸਾ ਲਿਆ। ਮਾਰਖਸ ਦੇ ਸ਼ੇਰਾਟਨ ਪਾਰਕਵੇ ਹੋਟਲ ਵਿੱਚ ਦਿਨ ਭਰ ਚੱਲੀ ਇਸ ਕਾਨਫਰੰਸ ਵਿੱਚ ਲਗਭਗ 40 ਮੰਨੇ-ਪ੍ਰਮੰਨੇ ਸਾਇੰਸਦਾਨਾਂ ਅਤੇ ਇੰਜੀਨੀਅਰਾਂ ਨੇ ਵੱਖ-ਵੱਖ ਵਿਸ਼ਿਆਂ ਉਪਰ ਆਪਣੇ ਵਿਚਾਰ ਪੇਸ਼ ਕੀਤੇ। ਪਰੰਤੂ ਸੱਭ ਤੋਂ ਵੱਧ ਖਿੱਚ ਦਾ ਕੇਂਦਰ ਭਾਰਤ ਤੋਂ ਆਏ ਡਾ. ਅਰਵਿੰਦ ਗੁਪਤਾ ਸਨ, ਜਿਨ੍ਹਾਂ ਨੇ ਸਟੇਜ ਉਪਰ ਘਰ ਦੀਆਂ ਵਿਅਰਥ ਹੋ ਚੁੱਕੀਆਂ ਚੀਜ਼ਾਂ ਜਿਵੇਂ ਕਿ ਬਲਬ, ਮਾਚਿਸ ਦੇ ਡੱਬੇ ਅਤੇ ਪੁਰਾਣੀਆਂ ਸੀਡੀਜ਼ ਅਤੇ ਪੁਰਾਣੇ ਅਖ਼ਬਾਰਾਂ ਆਦਿ ਤੋਂ ਬੱਚਿਆਂ ਦੇ ਖਿਡੌਣੇ ਬਣਾ ਕਿ ਹੈਰਾਨ ਕਰ ਦਿੱਤਾ। ਗੌਰਤਲਬ ਹੈ ਕਿ ਡਾ. ਗੁਪਤਾ ਵੀ ਆਈਆਈਟੀ ਕਾਨਪੁਰ ਤੋਂ ਗ੍ਰੈਜੁਏਟ ਹਨ, ਜਿਨ੍ਹਾਂ ਨੇ ਦੋ ਸਾਲ ਟਾਟਾ ਗਰੁੱਪ ਵਿੱਚ ਕੰਮ ਕੀਤਾ ਅਤੇ ਟਰੱਕ ਬਣਾਏ। ਪਰੰਤੂ ਦੋ ਸਾਲਾਂ ਵਿੱਚ ਹੀ ਉਨ੍ਹਾਂ ਨੇ ਇਸ ਵਧੀਆ ਨੌਕਰੀ ਨੂੰ ਛੱਡ ਕੇ ਪਿੰਡਾਂ ਵਿੱਚ ਰਹਿੰਦੇ ਗਰੀਭ ਬੱਚਿਆਂ ਨੂੰ ਵਿਗਿਆਨ ਦੀ ਸਿੱਖਿਆ ਦੇਣ ਦਾ ਫੈਸਲਾ ਕੀਤਾ। ਜਿੱਥੇ ਉਨ੍ਹਾਂ ਦੇ ਸੈਂਕੜੇ ਸਾਥੀ ਅਮਰੀਕਾ ਅਤੇ ਕੈਨੇਡਾ ਵਿੱਚ ਉੱਚੇ ਅਹੁਦਿਆਂ ਤੇ ਹਨ, ਊੱਥੇ ਅਰਵਿੰਦ ਗੁਪਤਾ ਲਗਭਗ ਚਾਲੀ ਸਾਲਾਂ ਭਾਰਤ ਦੇ ਗਰੀਬ ਬੱਚਿਆਂ ਵਿੱਚ ਸਾਇੰਸ ਦਾ ਪਸਾਰ ਕਰਨ ਵਿੱਚ ਰੁੱਝੇ ਹੋਏ ਹਨ।  ਾਨਫਰੰਸ ਚੇਅਰਮੈਨ ਅਰੁਣ ਚੋਕਾਲਿੰਗਮ ਨੇ ਦਿਨ ਭਰ ਦੀਆਂ ਚਰਚਾ ਉਪਰ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਆਈਆਈ ਟੀ ਭਾਈਚਾਰਾ ਅੱਗੇ ਤੋਂ ਹੋਰ ਵੀ ਵੱਡੇ ਸਮਾਗਮ ਆਯੋਜਤ ਕਰੇਗਾ।  ਵਰਨਣਯੋਗ ਹੈ ਕਿ ਇਸ ਸਮੇਂ ਕੈਨੇਡਾ ਵਿੱਚ ਆਈਆਈਟੀਸ ਤੋਂ ਪੜ੍ਹੇ ਕਰੀਬ 1000 ਸਾਇੰਸਦਾਨ, ਇੰਜੀਨੀਅਰ ਅਤੇ ਉੱਦਮੀ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਅਰਬਪਤੀ ਪ੍ਰੇਮ ਵਾਤਸਾ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਕੈਨੇਡਾ ਦਾ ਵਾਰਨ ਵਫੇ ਕਿਹਾ ਜਾਂਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …