ਮਿਸੀਸਾਗਾ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿੱਘ ਐਪਲ ਦੀ ਮੈਨਜ਼ਮੈਂਟ ਵਲੋ ਬਹੁਤ ਹੀ ਸ਼ਾਨਦਾਰ ਹਾਕੀ ਦਾ ਇੰਨਡੋਰ ਟੂਰਨਾਮੈਂਟ ਕਰਵਾਇਆ ਗਿਆ । ਜਿਸ ਵਿੱਚ ਕੈਨੇਡਾ ਦੇ ਅਤੇ ਅਮਰੀਕਾ ਵੱਖ ਵੱਖ ਸ਼ਹਿਰਾਂ ਤੋਂ ਹਾਕੀ ਦੀਆਂ ਟੀਮਾਂ ਨੇ ਹਿੱਸਾ ਲਿਆ ।
ਇਸ ਟੂਰਨਾਮੈਂਟ ਵਿੱਚ ਓ ਕੇ ਡੀ ਨੇ ਵੀ ਅਪਣੀ ਟੀਮ ਮੈਦਾਨ ਵਿੱਚ ਉਤਾਰੀ ਸੀ । ਸਾਰੀਆਂ ਟੀਮਾਂ ਬਹੁਤ ਹੀ ਜ਼ੋਰ ਲਾ ਕੇ ਖੇਡੀਆਂ । ਓ ਕੇ ਡੀ ਕਲੱਬ ਨੇ ਅਪਣੇ ਪੂਲ ਵਿੱਚ ਸਾਰੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈ ਅਤੇ ਫਾਈਨਲ ਵਿੱਚ ਲਾਇਨ ਕਲੱਬ ਦੀ ਟੀਮ ਨਾਲ ਬਹੁਤ ਹੀ ਸਖਤ ਮੁਕਾਬਲਾ ਹੋਇਆ ਅਤੇ ਓ ਕੇ ਡੀ ਕਲੱਬ ਨੇ ਆਖਰ 5-2 ਦੇ ਮੁਕਾਬਲੇ ਨਾਲ ਲਾਇਨ ਕਲੱਬ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਲਿਆ।
ਇਸ ਜਿੱਤ ਦੀ ਖੁਸ਼ੀ ਵਿੱਚ ਅਸੀ ਸਾਰੇ ਹੀ ਖੇਡ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਂਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਸਾਰੇ ਪਲੇਅਰ ਵਧੀਆ ਖੇਡਣ ਅਤੇ ਹਮੇਸ਼ਾ ਤੰਦਰੁਸਤ ਰਹਿਣ । ਓ ਕੇ ਡੀ ਫੀਲਡ ਹਾਕੀ ਦੀ ਹੋਰ ਜਾਣਕਾਰੀ ਵਾਸਤੇ ਜਾਂ ਆਪਣੇ ਬੱਚਿਆਂ ਨੂੰ ਹਾਕੀ ਨਾਲ ਜੋੜਨ ਵਾਸਤੇ ਤੁਸੀ ਗੁਰਜਿੰਦਰ ਸਿੰਘ ਨਾਲ 416-731-1602 ‘ਤੇ ਸੰਪਰਕ ਕਰ ਸਕਦੇ ਹੋ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …