Breaking News
Home / ਕੈਨੇਡਾ / ਬਰੈਂਪਟਨ ਦੇ ਨਵੇਂ ਪਾਰਲੀਮੈਂਟ ਮੈਂਬਰਾਂ ਨੇ ਪਾਰਲੀਮੈਂਟ ਵਿੱਚ ਪਿੰਕ ਸ਼ਰਟ ਡੇ ਮਨਾਇਆ

ਬਰੈਂਪਟਨ ਦੇ ਨਵੇਂ ਪਾਰਲੀਮੈਂਟ ਮੈਂਬਰਾਂ ਨੇ ਪਾਰਲੀਮੈਂਟ ਵਿੱਚ ਪਿੰਕ ਸ਼ਰਟ ਡੇ ਮਨਾਇਆ

logo-2-1-300x105ਔਟਵਾ/ਬਿਊਰੋ ਨਿਊਜ਼
ਬਰੈਂਪਟਨ ਦੇ ਸਾਰੇ ਨਵੇਂ ਪਾਰਲੀਮੈਂਟ ਮੈਂਬਰਾਂ ਨੇਂ 25 ਫਰਵਰੀ ਨੂੰ ਪਾਰਲੀਮੈਂਟ ਦੇ ਸ਼ੈਸ਼ਨ ਦੌਰਾਨ ਪਿੰਕ ਸ਼ਰਟ ਡੇ ਮਨਾ ਕੇ ਬਰੈਂਮਟਨ ਨੂੰ ਗੁਲਾਬੀ ਸਮੁੰਦਰ ਵਿੱਚ ਤਬਦੀਲ ਕਰਨ ਵਿੱਚ ੳਹਿਮ ਭੁਮਿਕਾ ਨਿਭਾਈ। ਪਿੰਕ ਸ਼ਰਟ ਡੇ ਦੌਰਾਨ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਬੁਲਿੰਗ ਦੇ ਵਿਰੱਧ ਦੂਸਰਿਆਂ ਤੇ ਦਯਾ ਕਰਨ ਦਾ ਪ੍ਰਣ ਕੀਤਾ ਜਾਂਦਾ ਹੈ।
”ਮੈਂ ਗੁਲਾਬੀ ਰੰਗ ਅੱਜ ਇਸ ਲਈ ਪਹਿਨਿਆ ਹੈ ਕਿਉਂਕਿ ਬੁਲਿੰਗ ਨੂੰ ਸਹਿਣਾ ਨਹੀਂ ਚਾਹੀਦਾ। ਦੂਜਿਆਂ ‘ਤੇ ਤਰਸ ਖਾਉ। ਦਯਾ ਕਰੋ” ਬਰੈਂਪਟਨ ਈਸਟ ਐਮ.ਪੀ. ਰਾਜ ਗਰੇਵਾਲ ਨੇਂ ਕਿਹਾ। ਬਰੈਂਪਟਨ ਵੈਸਟ ਤੋਂ ਐਮ.ਪੀ. ਕਮਲ ਖੈਹਰਾ ਨੇ ਪਿੰਕ ਸ਼ਰਟ ਡੇ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ, ਮੈਂ ਗੁਲਾਬੀ ਰੰਗ ਅੱਜ ਇਸ ਲਈ ਪਹਿਨਿਆ ਹੈ ਕਿਉਂਕਿ ਮੈਂ ਦੂਸਰਿਆਂ ਤੇ ਦਯਾ ਕਰਨ ਦੀ ਤਾਕਤ ਵਿੱਚ ਵਿਸ਼ਵਾਸ਼ ਕਰਦੀਂ ਹਾਂ। ਆਉ ਮੱਦਦ ਕਰੀਏ ਅਤੇ ਬੁਲਿੰਗ ਨੂੰ ਖਤਮ ਕਰੀਏ।
ਨਿਊ ਐਨਗਸ ਸਰਵੇਖਣ ਦੇ ਅਨੁਸਾਰ ਚਾਰਾਂ ‘ਚੋਂ ਤਿੰਨ ਕੈਨੇਡੀਅਨ ਨੇ ਇਸ ਗੱਲ ਦਾ ਇਕਰਾਰ ਕੀਤਾ ਹੈ ਕਿ ਉਹਨਾਂ ਨਾਲ ਸਕੂਲ ਵਿੱਚ ਬੁਲਿੰਗ ਕੀਤੀ ਗਈ। ਜਦ ਕਿ ਅੱਧੇ ਤੋਂ ਵੱਧ ਮਾਪਿਆਂ ਨੇ ਮੰਨਿਆ ਹੈ ਕਿ ਉਹਨਾਂ ਦੇ ਬੱਚਿਆਂ ਨਾਲ ਸਕੂਲ ਵਿੱਚ ਬੁਲਿੰਗ ਕੀਤੀ ਗਈ। ਐਮ. ਪੀ ਸੋਨੀਆ ਸਿੱਧੂ ਅਤੇ ਐਮ ਪੀ ਰੂਬੀ ਸਹੋਤਾ, ਬਹੁਤ ਸਾਰੇ ਮਾਂ-ਬਾਪ ਵਾਂਗ, ਇਹਨਾਂ ਅੰਕੜਿਆਂ ਤੋਂ ਭਲੀ-ਭਾਂਤ ਜਾਣੂ ਸਨ। ਮੈਂ ਗੁਲਾਬੀ ਰੰਗ ਇਸ ਲਈ ਪਹਿਨਿਆ ਹੈ ਕਿਉਂਕਿ ਮੇਰੇ ਬੱਚਿਆਂ ਦੇ ਬੱਚੇ ਬੁਲਿੰਗ ਤੋਂ ਬਿਨਾਂ ਵੱਡੇ ਹੋਣ ਦਾ ਹੱਕ ਰੱਖਦੇ ਹਨ। ਮੈਂ ਚੁੱਪ ਨਹੀਂ ਰਹਾਂਗੀ ਮੈਂ ਜਰੂਰ ਬੋਲਾਂਗੀ। ਕ੍ਰਿਪਾ ਕਰਕੇ ਤੁਸੀਂ ਵੀ ਇਸੇ ਤਰ੍ਹਾਂ ਕਰੋ। ਬਰੈਂਪਟਨ ਸਾਉਥ ਐਮ ਪੀ ਸੋਨੀਆ ਸਿੱਧੂ ਨੇਂ ਕਿਹਾ। ਇਸ ਦੇ ਨਾਲ ਹੀ ਬਰੈਂਪਟਨ ਨਾਰਥ ਐਮ ਪੀ ਰੂਬੀ ਸਹੋਤਾ ਨੇ ਵੀ ਕੁੱਝ ਇਸੇ ਤਰਾ ਕਿਹਾ, ਅੱਜ ਪਿੰਕ ਸ਼ਰਟ ਡੇ ਹੈ ਤੇ ਮੈਂ ਗੁਲਾਬੀ ਰੰਗ ਆਪਣੇਂ ਬੱਚੇ ਲਈ ਪਹਿਨਿਆ ਹੈ ਤਾਂ ਜੋ ਜਦੋਂ ਉਹ ਵੱਡਾ ਹੋਵੇ, ਬੁਲਿੰਗ ਉਸ ਵੇਲੇ ਬਚਪਨ ਦਾ ਹਿੱਸਾ ਨਹੀਂ ਮੰਨੀ ਜਾਵੇਗੀ।  ਬਰੈਂਪਟਨ ਸੈਂਟਰ ਤੋਂ ਐਮ ਪੀ ਰਮੇਸ਼ ਸੰਘਾ ਅਤੇ ਉਹਨਾਂ ਦੀ ਪੋਤੀ ਤਨਮੀਤ ਨੇਂ ਇੱਕ ਵੱਖਰੇ ਅੰਦਾਜ ਵਿੱਚ ਯੂ ਟਿਉਬ ਉੱਤੇ ਪਹਿਲਾਂ ਇੱਕ ਦੂਸਰੇ ਨਾਲ ਤੇ ਫਿਰ ਸਾਰਿਆਂ ਨਾਲ ਬੁਲਿੰਗ ਸਬੰਧਤ ਆਪਣੇ ਵਿਚਾਰ ਇਸ ਤਰਾਂ ਪੇਸ਼ ਕੀਤੇ; ਦਾਦਾ ਜੀ, ਮੈਂ ਮੈਂ ਗੁਲਾਬੀ ਰੰਗ ਅੱਜ ਇਸ ਲਈ ਪਹਿਨਿਆ ਹੈ. ਕਿਉਂਕਿ ਮੈਂ ਬੁਲਿੰਗ ਵਿਰੁੱਧ ਚੁੱਪ ਨਹੀਂ ਰਹਾਂਗੀ। ਤਨਮੀਤ, ਮੈਂ ਗੁਲਾਬੀ ਰੰਗ ਅੱਜ ਇਸ ਲਈ ਪਹਿਨਿਆ ਹੈ ਕਿਉਂਕਿ ਮੈਂ ਦੂਸਰਿਆਂ ‘ਤੇ ਦਯਾ ਕਰਨ ਦੀ ਸ਼ਕਤੀ ਵਿੱਚ ਵਿਸ਼ਵਾਸ਼ ਰੱਖਦਾਂ ਹਾਂ। ਅਸੀਂ ਦੋਹਾਂ ਨੇ ਗੁਲਾਬੀ ਰੰਗ ਅੱਜ ਇਸ ਲਈ ਪਹਿਨਿਆ ਹੈ. ਕਿਉਂਕਿ ਸਾਨੂੰ ਸਾਰਿਆਂ ਨੂੰ ਜਾਗਰੂਕ ਹ ੋਕੇ ਬੁਲਿੰਗ ਦੇ ਖਿਲਾਫ ਕੁੱਝ ਕਰਨਾ ਹੈ।
ਪਿੰਕ ਸ਼ਰਟ ਡੇ ਸਾਨੂੰ ਪ੍ਰੇਰਣਾ ਦੇਣ ਵਾਲਾ ਇਹੋ ਜਿਹਾ ਦਿਨ ਹੈ ਜਿਸ ਦੌਰਾਨ ਅਸੀਂ ਇਕੱਠੇ ਹੋ ਕੇ ਦਿਆਲਗੀ ਅਤੇ ਤਰਸ ਨੂੰ ਇੱਕ ਦਿਨ ਨਹੀਂ ਬਲਕਿ ਹਰ ਦਿਨ, ਹਫਤੇ ਅਤੇ ਮਹੀਨੇ ਇਸਤੇਮਾਲ ਕਰੀਏ। ਬੁਲਿੰਗ ਦੇ ਨਤੀਜੇ ਬਹੁਤ ਡੁੰਘੇ, ਘਾਤਕ ਅਤੇ ਲੰਬੀ ਦੇਰ ਤੱਕ ਅਸਰਦਾਰ ਹੁੰਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸੰਬਧੀ ਇਹ ਤਰਾਂ ਬਿਆਨ ਕਰਦੇ ਹਨ; ਡੰਡੇ ਅਤੇ ਪੱਥਰ ਮੇਰੀਆਂ ਹੱਡੀਆਂ ਤੋੜ ਸਕਦੇ ਹਨ ਪਰ ਗਲਤ ਨਾਂ ਲੈ ਕੇ ਬੁਲਾਉਣਾ ਮੈਨੂੰ ਕਦੀ ਦੁੱਖ ਨਹੀਂ ਪਹੁੰਚਾ ਸਕਦਾ, ਇਹ ਬਿਲਕੁਲ ਗਲਤ ਹੈ। ਸ਼ਬਦ ਵਾਕਿਆ ਹੀ ਦੁੱਖ ਪਹੁੰਚਾਉਦੇ ਹਨ, ਬੁਲਿੰਗ ਕਰਨ ਨਾਲ ਦੇਰ ਤੱਕ ਰਹਿਣ ਵਾਲੇ ਭਾਵਨਾਤਮਕ ਅਤੇ ਸ਼ਰੀਰਿਕ ਜਖਮ ਛੱਡੇ ਜਾ ਸਕਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …