Breaking News
Home / ਪੰਜਾਬ / ਘੋੜਿਆਂ ਤੇ ਕੁੱਤਿਆਂ ਦੀ ਟਹਿਲ ਸੇਵਾ ਵਿੱਚ ਲੱਗੇ 47 ਪੁਲਿਸ ਮੁਲਾਜ਼ਮ

ਘੋੜਿਆਂ ਤੇ ਕੁੱਤਿਆਂ ਦੀ ਟਹਿਲ ਸੇਵਾ ਵਿੱਚ ਲੱਗੇ 47 ਪੁਲਿਸ ਮੁਲਾਜ਼ਮ

Gore Kiuta copy copyਪੰਜਾਬ ਪੁਲਿਸ ਕੋਲ ਡੌਗ ਸਕੁਐਡ ਦੀ ਵੱਡੀ ਤੋਟ
ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਇੱਕ ਡੀਐਸਪੀ ਸਮੇਤ 47 ਥਾਣੇਦਾਰ ਅਤੇ ਹੋਰ ਮੁਲਾਜ਼ਮ 41 ਸਰਕਾਰੀ ਘੋੜਿਆਂ ਅਤੇ ਪੰਜ ਕੁੱਤਿਆਂ ਦੀ ਸੇਵਾ ਲਈ ਤਾਇਨਾਤ ਹਨ। ਪੰਜਾਬ ਪੁਲਿਸ ਵਿੱਚ ਡੌਗ ਸਕੁਐਡ ਦੀ ਵੱਡੀ ਤੋਟ ਹੈ ਅਤੇ ਪੁਲਿਸ ਅਕਾਦਮੀ ਫਿਲੌਰ ਵੱਲੋਂ 40 ਹੋਰ ਕੁੱਤੇ ਖਰੀਦਣ ਦੀ ਬਣਾਈ ਗਈ ਤਜਵੀਜ਼ ਫਿਲਹਾਲ ਪੈਂਡਿੰਗ ਪਈ ਹੈ। ਪੰਜਾਬ ਪੁਲਿਸ ਅਕਾਦਮੀ ਫਿਲੌਰ ਤੋਂ ਆਰਟੀਆਈ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਕਾਦਮੀ ਵਿੱਚ ਇਸ ਵੇਲੇ ਕੁੱਲ 41 ਘੋੜੇ ਮੌਜੂਦ ਹਨ। ਇਨ੍ਹਾਂ ਵਿੱਚੋਂ 30 ਥਾਰੋ ਨਸਲ ਅਤੇ 11 ਇੰਡੀਅਨ ਨਸਲ ਦੇ ਹਨ। ઠਕੁੱਲ 41 ਘੋੜਿਆਂ ਵਿੱਚੋਂ ਅੱਠ ਘੋੜੇ ਨਕਾਰਾ ਹੋ ਚੁੱਕੇ ਹਨ ਜਦਕਿ ਡਿਊਟੀ ਦੇਣ ਯੋਗ ਕੇਵਲ 17 ਘੋੜੇ ਬਚੇ ਹਨ ਕਿਉਂਕਿ 16 ਘੋੜੇ ਫਿਲਹਾਲ ਸਿਖਲਾਈ ਅਧੀਨ ਹਨ। ਘੋੜੇ ਸਿਖਿਆਰਥੀਆਂ ਨੂੰ ਸਿਖਲਾਈ ਦੇਣ, ਲਾਅ ਐਂਡ ਆਰਡਰ ਡਿਊਟੀ ‘ਤੇ ਤਾਇਨਾਤ ਕਰਨ ਅਤੇ ਵੀਆਈਪੀਜ਼ ਨੂੰ ਐਸਕਾਰਟ ਕਰਨ ਲਈ ਵਰਤੇ ਜਾਂਦੇ ਹਨ। ਪੁਲਿਸ ਅਕਾਦਮੀ ਫਿਲੌਰ ਵਿੱਚ 41 ਘੋੜਿਆਂ ਦੀ ਸਾਂਭ-ਸੰਭਾਲ ਲਈ ਰਾਈਡਿੰਗ ਵਿੰਗ ਵਿੱਚ ਕੁੱਲ 30 ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਹਨ। ਇਨ੍ਹਾਂ ਵਿੱਚ ਇੱਕ ਡੀਐਸਪੀ ਤੇ ਇੱਕ ਏਐਸਆਈ ਸਮੇਤ ਸੱਤ ਹੌਲਦਾਰ ਤੇ 10 ਸਿਪਾਹੀ ਸ਼ਾਮਲ ਹਨ। ਇਸ ਤੋਂ ਇਲਾਵਾ 11 ਦਰਜਾ-4 ਮੁਲਾਜ਼ਮ ਵੀ ਘੋੜਿਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਪੰਜ ਗ੍ਰਾਸ ਕਟਰ ਹਨ। ਇਨ੍ਹਾਂ ਵਿਚੋਂ ਇੱਕ ਡੀਐਸਪੀ, ਇੱਕ ਏਐਸਆਈ, ਤਿੰਨ ਹੌਲਦਾਰਾਂ, ਦੋ ਸਿਪਾਹੀਆਂ ਸਮੇਤ 11 ਦਰਜਾ-4 ਮੁਲਾਜ਼ਮਾਂ ਨੂੰ ਪੀਏਪੀ ਤੋਂ ਤਨਖਾਹ ਦਿੱਤੀ ਜਾ ਰਹੀ ਹੈ। ਪੁਲਿਸ ਅਕਾਦਮੀ ਫਿਲੌਰ ਵਿੱਚ ਇਸ ਵੇਲੇ ਕੇਵਲ ਦੋ ਹੀ ਕੁੱਤੇ ਹਨ। ਇੱਕ ਲੈਬਰਾਡੌਂਗ ਅਤੇ ਦੂਸਰਾ ਜਰਮਨ ਸ਼ੈਫਰਡ ਨਸਲਾਂ ਦੇ ਹਨ। ਉਂਜ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਯੂਨਿਟਾਂ ਵਿੱਚ ਵੀ ਡੌਗ ਸਕੁਐਡ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਰੋਜ਼ਾਨਾ ਹਰੇਕ ਘੋੜੇ ਨੂੰ 282 ਰੁਪਏ ਅਤੇ ਕੁੱਤੇ ਨੂੰ 107 ਰੁਪਏ ਦੀ ਖੁਰਾਕ ਚਾਰੀ ਜਾਂਦੀ ਹੈ।ਅਕਾਦਮੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਥੇ ਤਾਇਨਾਤ ਦੋ ਕੁੱਤਿਆਂ ਲਈ ਮੁੱਖ ਸਿਪਾਹੀ ਰੈਂਕ ਦੇ ਦੋ ਹੈਂਡਲਰ ਨਿਯੁਕਤ ਕੀਤੇ ਹਨ। ਇਸ ਤੋਂ ਇਲਾਵਾ ਅਕਾਦਮੀ ਵਿਚਲੇ ਡਾਗ ਬਰੀਡਿੰਗ-ਕਮ-ਸਿਖਲਾਈ ਕੇਂਦਰ ਵਿੱਚ 9 ਹੋਰ ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਨ੍ਹਾਂ ਵਿੱਚ ਇੱਕ ਸਬ ਇੰਸਪੈਕਟਰ, ਇੱਕ ਸਹਾਇਕ ਸਬ ਇੰਸਪੈਕਟਰ, ਇੱਕ ਮੁੱਖ ਸਿਪਾਹੀ, ਇੱਕ ਸਿਪਾਹੀ ਅਤੇ ਇੱਕ ਸਫਾਈ ਸੇਵਕ ਸ਼ਾਮਲ ਹੈ। ਹੋਰ ਜਾਣਕਾਰੀ ਅਨੁਸਾਰ ਕਮਿਸ਼ਨਰੇਟ ਪੁਲਿਸ ਜਲੰਧਰ ਵਿੱਚ ਤਿੰਨ ਲੈਬਰਾਡੌਂਗ ਹਨ। ਇਨ੍ਹਾਂ ਦੀ ਸੰਭਾਲ ਲਈ ਛੇ ਕਰਮਚਾਰੀ ਤਾਇਨਾਤ ਕੀਤੇ ਹਨ, ਜਿਨ੍ਹਾਂ ਵਿੱਚ ਇੱਕ ਸਹਾਇਕ ਸਬ ਇੰਸਪੈਕਟਰ, ਦੋ ਮੁੱਖ ਸਿਪਾਹੀ, ਦੋ ਸਿਪਾਹੀ ਅਤੇ ਇੱਕ ਸਵੀਪਰ ਸ਼ਾਮਲ ਹੈ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …