ਚੁਟਕਲਿਆਂ ਨੂੰ ਨੱਕ ਦਾ ਸਵਾਲ ਬਣਾਇਆ ਸੁਖਬੀਰ ਨੇ, 48 ਸੀਟਰ ਵਾਟਰ ਬੱਸ ਸਤੰਬਰ ‘ਚ ਚੱਲਣ ਦੀ ਸੰਭਾਵਨਾ, ਲਾਂਚਿੰਗ ਰੈਂਪ ਤਿਆਰ
ਹਰੀਕੇ ਪੱਤਣ : ਮੀਂਹ ਦੇ ਦਿਨਾਂ ‘ਚ ਟੁੱਟੀਆਂ ਸੜਕਾਂ ‘ਤੇ ਭਰੇ ਪਾਣੀ ‘ਚੋਂ ਲੰਘਦੀਆਂ ਬੱਸਾਂ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ‘ਤੇ ਵੇਖਣ ਨੂੰ ਮਿਲਦੀਆਂ ਜਿਸ ‘ਤੇ ਲਿਖਿਆ ਹੁੰਦਾ ਪੰਜਾਬ ਸਰਕਾਰ ਦੀਆਂ ਪਾਣੀ ਵਾਲੀਆਂ ਬੱਸਾਂ ਸ਼ੁਰੂ। ਅਜਿਹੇ ਚੁਟਕਲੇ ਸੁਖਬੀਰ ਬਾਦਲ ਦੇ ਉਸ ਬਿਆਨ ਦੇ ਖਿਲਾਫ਼ ਸਾਹਮਣੇ ਆ ਰਹੇ ਸਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੀਆਂ ਨਹਿਰਾਂ ਵਿਚ ਬੱਸਾਂ ਚੱਲਣੀਆਂ, ਨਾਲੇ ਸਫ਼ਰ ਕਰਿਓ ਤੇ ਨਾਲੇ ਮੱਛੀਆਂ ਫੜਿਓ। ਜਦੋਂ ਇਹ ਚੁਟਕਲੇ ਪੰਜਾਬ ਸਰਕਾਰ ਲਈ ਸਿਰਦਰਦੀ ਬਣ ਗਏ ਤਾਂ ਆਪਣੇ ਬਿਆਨ ਅਮਲੀਜਾਮਾ ਪਹਿਨਾਉਣ ਅਤੇ ਚੁਟਕਲਿਆਂ ਨੂੰ ਨੱਕ ਦਾ ਸਵਾਲ ਬਣਾ ਚੁੱਕੇ ਸੁਖਬੀਰ ਬਾਦਲ ਨੇ ਹਰੀਕੇ ਪੱਤਝ ਝੀਲ ਵਿਚ ਪਾਣੀ ਵਾਲੀ ਬੱਸ ਚਲਾਉਣ ਲਈ ਸਵੀਡਨ ਤੋਂ 4 ਕਰੋੜ ਵਿਚ 48 ਸੀਟਰ ਬੱਸ ਮੰਗਵਾ ਲਈ। ਇਹ ਬੱਸ ਅਗਸਤ ਮਹੀਨੇ ਦੇ ਅਖੀਰ ਤੱਕ ਪੰਜਾਬ ਆ ਜਾਵੇ ਤੇ ਸਤਬੰਰ ਵਿਚ ਚਾਲੂ ਹੋਣ ਦੀ ਸੰਭਾਵਨਾ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …