-7.1 C
Toronto
Friday, February 6, 2026
spot_img
Homeਪੰਜਾਬਟਵਿੱਟਰ 'ਤੇ ਬਲਬੀਰ ਸਿੰਘ ਰਾਜੇਵਾਲ ਦਾ ਨਕਲੀ ਖਾਤਾ

ਟਵਿੱਟਰ ‘ਤੇ ਬਲਬੀਰ ਸਿੰਘ ਰਾਜੇਵਾਲ ਦਾ ਨਕਲੀ ਖਾਤਾ

ਰਾਜੇਵਾਲ ਨੇ ਸ਼ਰਾਰਤੀ ਅਨਸਰਾਂ ਤੋਂ ਬਚਣ ਦੀ ਕੀਤੀ ਅਪੀਲ
ਲੁਧਿਆਣਾ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਨਾਂ ‘ਤੇ ਕਿਸੇ ਨੇ ਨਕਲੀ ਟਵਿੱਟਰ ਖਾਤਾ ਬਣਾ ਦਿੱਤਾ ਹੈ। ਇਸ ਜ਼ਰੀਏ ਕਿਸਾਨੀ ਅੰਦੋਲਨ ਸਬੰਧੀ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਹਨ। ਰਾਜੇਵਾਲ ਨੇ ਇਸ ਸਬੰਧੀ ਫੇਸਬੁੱਕ ‘ਤੇ ਜਾਣਕਾਰੀ ਸਾਂਝੀ ਕਰਦਿਆਂ ਸਾਰਿਆਂ ਨੂੰ ਸੁਚੇਤ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਟਵਿੱਟਰ ਸਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥਿਆਂ ਦੇ ਨਾਂ ‘ਤੇ ਨਕਲੀ ਖਾਤੇ ਬਣਾ ਕੇ ਕਿਸਾਨੀ ਅੰਦੋਲਨ ਸਬੰਧੀ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਹਨ। ਅਜਿਹੇ ਖਾਤਿਆਂ ਰਾਹੀਂ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸਬੰਧੀ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਖਾਤੇ ‘ਤੇ ਉਨ੍ਹਾਂ ਦੀ ਫੋਟੋ ਲਗਾਈ ਗਈ ਹੈ ਤੇ ਕੁੱਝ ਦਿਨਾਂ ਵਿੱਚ ਉਸ ‘ਤੇ ਦੋ ਹਜ਼ਾਰ ਤੋਂ ਵੱਧ ਫਾਲੋਅਰਜ਼ ਹੋ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ।

RELATED ARTICLES
POPULAR POSTS