-8.2 C
Toronto
Tuesday, February 10, 2026
spot_img
Homeਪੰਜਾਬਹਾਕੀ ਤੇ ਬਾਲ ਚੋਣ ਨਿਸ਼ਾਨ 'ਤੇ ਕੈਪਟਨ ਅਮਰਿੰਦਰ ਦੀ ਪਾਰਟੀ ਲੜੇਗੀ ਚੋਣਾਂ

ਹਾਕੀ ਤੇ ਬਾਲ ਚੋਣ ਨਿਸ਼ਾਨ ‘ਤੇ ਕੈਪਟਨ ਅਮਰਿੰਦਰ ਦੀ ਪਾਰਟੀ ਲੜੇਗੀ ਚੋਣਾਂ

ਬੱਸ ਹੁਣ ਗੋਲ ਕਰਨਾ ਬਾਕੀ : ਪੰਜਾਬ ਲੋਕ ਕਾਂਗਰਸ
ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ। ਪੰਜਾਬ ਲੋਕ ਕਾਂਗਰਸ ਨੇ ਪਾਰਟੀ ਨੂੰ ਮਿਲੇ ਚੋਣ ਨਿਸ਼ਾਨ ਹਾਕੀ ਤੇ ਬਾਲ ਦੀ ਸੂਚਨਾ ਟਵੀਟ ਕਰਕੇ ਸਾਂਝੀ ਕੀਤੀ ਹੈ। ਪਾਰਟੀ ਵਲੋਂ ਇਹ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ‘ਬੱਸ, ਹੁਣ ਗੋਲ ਕਰਨਾ ਬਾਕੀ ਹੈ’। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 24 ਵਰ੍ਹਿਆਂ ਮਗਰੋਂ ਕਾਂਗਰਸ ਨੂੰ ਅਲਵਿਦਾ ਕਹਿਣ ਮਗਰੋਂ ਆਪਣੀ ਨਵੀਂ ਪਾਰਟੀ ਬਣਾ ਲਈ ਸੀ। ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਹਰਿੰਦਰ ਸਿੰਘ ਜੌੜਕੀਆਂ ਨੇ ਆਖਿਆ ਕਿ ਪਾਰਟੀ ਨੂੰ ਮਿਲਿਆ ਨਵਾਂ ਚੋਣ ਨਿਸ਼ਾਨ ‘ਹਾਕੀ ਤੇ ਬਾਲ’ ਸ਼ੁੱਭ ਸ਼ਗਨ ਹੈ ਕਿਉਂਕਿ ਹਾਕੀ ਤਾਂ ਦੇਸ਼ ਦੀ ਕੌਮੀ ਖੇਡ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਹੀ ਪਾਰਟੀ ਦੇ ਨਵੇਂ ਪੰਜ ਉਪ ਪ੍ਰਧਾਨ ਐਲਾਨੇ ਸਨ ਜਿਨ੍ਹਾਂ ਵਿੱਚ ਅਮਰੀਕ ਸਿੰਘ ਆਲੀਵਾਲ, ਪ੍ਰੇਮ ਮਿੱਤਲ, ਫਰਜ਼ਾਨਾ ਆਲਮ, ਹਰਜਿੰਦਰ ਸਿੰਘ ਠੇਕੇਦਾਰ ਅਤੇ ਬੰਨੀ ਚਹਿਲ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਪਾਰਟੀ ਦੇ 17 ਜਨਰਲ ਸਕੱਤਰ ਬਣਾਏ ਗਏ ਹਨ। ਪੰਜਾਬ ਲੋਕ ਕਾਂਗਰਸ ਵੱਲੋਂ ਭਾਜਪਾ ਨਾਲ ਚੋਣ ਸਮਝੌਤਾ ਕੀਤਾ ਗਿਆ ਹੈ ਅਤੇ ਸੀਟਾਂ ਦੀ ਵੰਡ ਹੋਣੀ ਬਾਕੀ ਹੈ।
ਗੋਲ ਕਰਨਾ ਕੈਪਟਨ ਦੇ ਵੱਸ ਦੀ ਗੱਲ ਨਹੀਂ : ਪਰਗਟ ਸਿੰਘ
ਕਾਂਗਰਸ ਦੇ ਜਨਰਲ ਸਕੱਤਰ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕਹਿਣਾ ਸੀ ਕਿ ਕੈਪਟਨ ਆਪਣੀ ਭਰੋਸੇਯੋਗਤਾ ਗੁਆ ਬੈਠੇ ਹਨ ਤੇ ਹੁਣ ਉਨ੍ਹਾਂ ਲਈ ਗੋਲ ਕਰਨਾ ਵਿੱਤੋਂ ਬਾਹਰੀ ਗੱਲ ਹੈ। ਚੋਣ ਨਿਸ਼ਾਨ ਅਲਾਟ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ‘ਤੇ ਸੋਸ਼ਲ ਮੀਡੀਆ ਜ਼ਰੀਏ ਤਨਜ ਕਸੇ ਜਾ ਰਹੇ ਹਨ।

 

RELATED ARTICLES
POPULAR POSTS