19.6 C
Toronto
Wednesday, July 22, 2026
spot_img
Homeਪੰਜਾਬਚਰਨਜੀਤ ਚੰਨੀ ਨੇ ਪੀ.ਟੀ.ਯੂ. 'ਚ ਵਿਦਿਆਰਥੀਆਂ ਨਾਲ ਪਾਇਆ ਭੰਗੜਾ

ਚਰਨਜੀਤ ਚੰਨੀ ਨੇ ਪੀ.ਟੀ.ਯੂ. ‘ਚ ਵਿਦਿਆਰਥੀਆਂ ਨਾਲ ਪਾਇਆ ਭੰਗੜਾ

ਡਾ. ਭੀਮ ਰਾਓ ਅੰਬੇਡਕਰ ਮਿਊਜ਼ੀਅਮ ਦੀ ਨੀਂਹ ਵੀ ਰੱਖੀ
ਕਪੂਰਥਲਾ : ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਕ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ। ਚੰਨੀ ਦੇ ਸਵਾਗਤ ਲਈ ਪੀਟੀਯੂ ਵਿਚ ਇਕ ਸਮਾਗਮ ਰੱਖਿਆ ਗਿਆ ਸੀ। ਇਸੇ ਦੌਰਾਨ ਭੰਗੜਾ ਪਾਉਣ ਲਈ ਨੌਜਵਾਨ ਜਦੋਂ ਸਟੇਜ ‘ਤੇ ਆਏ ਤਾਂ ਚੰਨੀ ਖੁਦ ਨੂੰ ਰੋਕ ਨਾ ਸਕੇ ਅਤੇ ਸਟੇਜ ‘ਤੇ ਵਿਦਿਆਰਥੀਆਂ ਨਾਲ ਪੰਜਾਬ ਦਾ ਲੋਕ ਨਾਚ ਭੰਗੜਾ ਪਾਉਂਦੇ ਨਜ਼ਰ ਆਏ। ਇਸ ਤੋਂ ਬਾਅਦ ਚੰਨੀ ਨੇ ਸਾਰੇ ਵਿਦਿਆਰਥੀਆਂ ਨੂੰ ਗਲੇ ਲਗਾਇਆ। ਮੁੱਖ ਮੰਤਰੀ ਇੱਥੇ ਸੂਬਾ ਪੱਧਰੀ ਰੋਜ਼ਗਾਰ ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ। ਚੰਨੀ ਨੇ ਡਾ. ਭੀਮ ਰਾਓ ਅੰਬੇਡਕਰ ਮਿਊਜ਼ੀਅਮ ਦੀ ਨੀਂਹ ਵੀ ਰੱਖੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਨਾਲ ਪੜ੍ਹਾਈ ਕਰਨ ਲਈ ਕਿਹਾ।

 

RELATED ARTICLES
POPULAR POSTS