8.9 C
Toronto
Wednesday, November 11, 2026
spot_img
HomeਕੈਨੇਡਾFrontਤਿਆਰ ਹੈ ਕਾਂਗਰਸ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਾਸਤੇ

ਤਿਆਰ ਹੈ ਕਾਂਗਰਸ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਾਸਤੇ

ਤਿਆਰ ਹੈ ਕਾਂਗਰਸ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਾਸਤੇ
ਭਾਈ ਭਤੀਜਾਵਾਦ ਨੂੰ ਪਾਈ ਜਾਵੇਗੀ ਠੱਲ, ਜਿੱਤ ਸਕਣ ਵਾਲਿਆਂ ਨੂੰ ਮਿਲੇਗੀ ਪਹਿਲ

ਅਮਰਜੀਤ ਸਿੰਘ
ਚੰਡੀਗੜ੍ਹ, 06 ਨਵੰਬਰ 2026
ਭਾਈ ਭਤੀਜਾਵਾਦ ਦੇ ਦੋਸ਼ਾਂ ਤੋਂ ਨਾ ਤਾਂ ਕਾਂਗਰਸ ਹੀ ਬਚੀ ਹੈ, ਨਾ ਭਾਰਤੀ ਜਨਤਾ ਪਾਰਟੀ ਤੇ ਨਾ ਹੀ ਦੇਸ਼ ਦੀ ਕੋਈ ਹੋਰ ਪਾਰਟੀ। ਇੱਕ ਵਾਰੀ ਜੋ ਸੱਤਾ ਵਿੱਚ ਆ ਜਾਂਦਾ ਹੈ ਉਹ ਆਪਣੀਆਂ ਆਉਣ ਵਾਲਿਆਂ ਪੀੜ੍ਹੀਆਂ ਲਈ ਰਾਜਨੀਤੀ ਵਿੱਚ ਇੱਕ ਥਾਂ ਪੱਕੇ ਤੌਰ ਤੇ ਪੱਕੀ ਕਰ ਲੈਂਦਾ ਹੈ। ਇਹ ਇੱਕ ਐਸਾ ਚਲਣ ਹੈ ਜੋ ਸਦੀਆਂ ਤੋਂ ਚਲਿਆ ਆ ਰਿਹਾ ਹੈ ਤੇ ਇਸਦੇ ਜਾਰੀ ਰਹਿਣ ਦੀ ਵੀ ਸੰਭਾਵਨਾ ਪੂਰੀ ਹੈ। ਉਂਝ ਤਾਂ ਅਜਿਹੇ ਉਦਾਹਰਨਾਂ ਦੀ ਕੋਈ ਘਾਟ ਨਹੀਂ, ਸਿਰਫ਼ ਸਾਬਕਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਾਂ ਦੀ ਗੱਲ ਕਰ ਲਾਈਏ ਤਾਂ ਵੀ ਬਹੁਤ ਹੈ। ਇਹ ਗੱਲ ਹੁਣ ਇਸ ਕਰਕੇ ਜ਼ੋਰ ਫੜ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਜਿਹੜੇ ਉਮੀਦਵਾਰ ਆਉਂਦੀਆਂ ਚੋਣਾਂ ਲਈ ਐਲਾਨਣ ਜਾ ਰਹੀ ਹੈ ਉਨ੍ਹਾਂ ਅੱਗੇ ਇਹ ਸ਼ਰਤ ਖ਼ਾਸ ਤੌਰ ਤੇ ਰੱਖੀ ਗਈ ਹੈ ਕਿ ਉਹ ਭਾਈ ਭਤੀਜਾਵਾਦ ਵਿਚ ਕਿੰਨੇ ਕੁ ਉਲਝੇ ਹੋਏ ਹਨ।

ਆਮ ਆਦਮੀ ਪਾਰਟੀ ਵੱਲੋਂ ਆਪਣੇ 40 ਉਮੀਦਵਾਰਾਂ ਦੇ ਨਾਂਅ ਘੋਸ਼ਿਤ ਕਰਨ ਤੋਂ ਬਾਅਦ ਸਾਰੀਆਂ ਪਾਰਟੀ ਆਪਣੇ ਆਪ ਵਿਚ ਪਿੱਛੇ ਰਹਿ ਗਈਆਂ ਮਹਿਸੂਸ ਕਰ ਰਹੀਆਂ ਹਨ। ਹੁਣ ਪੰਜਾਬ ਕਾਂਗਰਸ ਨੇ ਟਿਕਟ ਦੇ ਦਾਅਵੇਦਾਰਾਂ ਦੀ ਜਿੱਤਣ ਦੀ ਸੰਭਾਵਨਾ ਪਰਖਣ ਲਈ ਜੋ ਨਵਾਂ ਢੰਗ ਅਖਤਿਆਰ ਕੀਤਾ ਹੈ ਉਸਦੇ ਵਿਚ ਭਾਈ ਭਤੀਜਾਵਾਦ ਨੂੰ ਖਾਸ ਤੌਰ ਤਰਜੀਹ ਦਿੱਤੀ ਹੈ। ਵੈਸੇ ਤਾਂ ਜੋ ਵੀ ਉਮੀਦਵਾਰ ਜਿੱਤਣ ਦੀ ਜੁਰਅਤ ਅਤੇ ਕਾਬਲੀਅਤ ਰੱਖਦਾ ਹੈ ਤਰਜੀਹ ਉਸੇ ਨੂੰ ਦਿੱਤੀ ਜਾਵੇਗੀ ਪ੍ਰੰਤੂ ਉਸਦਾ ਪਰਿਵਾਰ ਸਿਆਸਤ ਤੋਂ ਕੋਈ ਲਾਹਾ ਤਾਂ ਨਹੀਂ ਲੈ ਰਿਹਾ ਹੈ, ਇਸ ਗੱਲ ਤੇ ਖਾਸ ਤੌਰ ਤੇ ਵਿਚਾਰ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੋ ਪੱਧਰਾਂ ‘ਤੇ ਇੱਕ ਸਰਵੇਖਣ ਕਰਵਾ ਰਹੀ ਹੈ ਜਿਸ ਇਹ ਵੇਖਿਆ ਜਾਵੇਗਾ ਕਿ ਉਮੀਦਵਾਰ ਦੇ ਖੇਤਰ ਵਿਚ ਆਪਣੇ ਸਿਆਸੀ ਵਿਰੋਧੀਆਂ ਜਿਵੇਂ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਕਾਂਗਰਸ ਦੀ ਸਥਿਤੀ ਕੀ ਹੈ। ਤੇ ਦੂਜੀ ਗੱਲ ਇਹ ਕਿ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੇ ਮੁਕਾਬਲੇ ਕਾਂਗਰਸ ਦੇ ਉਮੀਦਵਾਰ ਦੀ ਤਾਕਤ ਅਤੇ ਉਸਦੇ ਜਿੱਤਣ ਦੀ ਸੰਭਾਵਨਾ ਕਿੰਨੀ ਕੁ ਹੈ।

ਇਸਤੋਂ ਪਹਿਲਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਕਈ ਵਾਰ ਕਹਿ ਚੁਕੇ ਹਨ ਕਿ ਟਿਕਟਾਂ ਦੀ ਵੰਡ ਲਈ ਉਮੀਦਵਾਰਾਂ ਦੀ ਜਿੱਤਣ ਦੀ ਸਮਰੱਥਾ ਅਤੇ ਉਨ੍ਹਾਂ ਦੀ ਤਾਕਤ ਹੀ ਇੱਕੋ-ਇੱਕ ਆਧਾਰ ਹੋਵੇਗੀ। ਪ੍ਰੰਤੂ ਪਿਛਲੇ ਦਿਨੀਂ ਦਿੱਲੀ ਵਿਚ ਮਲਿਕਾਅਰਜੁਨ ਖੜਗੇ ਦੀ ਸਦਾਰਤ ਵਿਚ ਹੋਈ ਇੱਕ ਬੈਠਕ ਵਿਚ ਭਾਈ ਭਤੀਜਾਵਾਦ ਦਾ ਮੁੱਦਾ ਵੀ ਵਿਚਾਰਿਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਕਾਂਗਰਸੀ ਆਗੂ ਆਪਣੇ ਪਰਵਾਰ ਦੇ ਲੋਕਾਂ ਜਾਂ ਆਪਣੇ ਨੇੜੇ ਦੇ ਪਾਰਟੀ ਵਰਕਰਾਂ ਨੂੰ ਸਿਆਸਤ ਵਿਚ ਅੱਗੇ ਵਧਾਉਣਾ ਚਾਹੁੰਦੇ ਹਨ ਜਿਸ ਕਾਰਨ ਪਾਰਟੀ ਦੀ ਅੰਦਰੂਨੀ ਖਿੱਚਤਾਨ ਵੱਧ ਜਾਂਦੀ ਹੈ।

ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਿਕ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਹਾਲੇ ਤੈਅ ਨਹੀਂ ਹੋ ਸਕੀ ਹੈ।ਭਾਵੇਂ ਇਸਨੂੰ ਲੈਕੇ ਪਹਿਲੀ ਨਵੰਬਰ ਨੂੰ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ੁਰੂਆਤੀ ਚਰਚਾ ਹੋਈ ਵੀ ਸੀ। ਰਾਜਨੀਤਿਕ ਮਾਹਿਰ ਮੰਨਦੇ ਹਨ ਆਲ ਇੰਡੀਆ ਕਾਂਗਰਸ ਕਮੇਟੀ ਅਗਲੇ ਕੁੱਝ ਦਿਨਾਂ ਵਿੱਚ ਹੀ ‘ਸਕ੍ਰੀਨਿੰਗ ਕਮੇਟੀ’ ਅਤੇ ‘ਚੋਣ ਕਮੇਟੀ’ ਦਾ ਐਲਾਨ ਕਰਨ ਜਾ ਰਹੀ ਹੈ। ਇਸ ਵਾਰ ਟਿਕਟਾਂ ਦੀ ਮੰਗ ਕਰਨ ਵਾਲਿਆਂ ਦੀ ਤਾਦਾਦ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਹਰ ਆਗੂ ਆਪਣੇ ਵੱਧ ਤੋਂ ਵੱਧ ਪਾਰਟੀ ਕਾਰਜਕਰਤਾਵਾਂ ਨੂੰ ਪਾਰਟੀ ਵਿਚ ਲਿਆਉਣ ਲਈ ਤਿਆਰ ਬੈਠੇ ਹਨ।

ਜਿਵੇਂ ਕਿ ਚੰਨੀ ਅਤੇ ਰਾਜਾ ਵੜਿੰਗ ਦੀ ਅੰਦਰੂਨੀ ਲੜਾਈ ਨੇ ਦੱਸ ਦਿੱਤਾ ਸੀ ਕਿ ਆਪਣਾ ਅਸਰ ਵਧਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਤੇ ਹੁਣ ਉਸ ਤੋਂ ਬਚਨ ਦਾ ਇੱਕੋ ਇੱਕ ਰਾਹ ਨਜ਼ਰ ਆਉਂਦਾ ਹੈ। ਜਿਵੇਂਕਿ ਰਾਜਨੀਤਿਕ ਮਾਹਿਰ ਕਹਿ ਰਹੇ ਹਨ ਕਿ, ਹਾਈ ਕਮਾਨ ਅਤੇ ਸੀਨੀਅਰ ਪਾਰਟੀ ਆਗੂਆਂ ਨੂੰ ਚਾਹੀਦੈ ਕਿ ਉਹ ਨਾ ਤਾਂ ਕਿਸੇ ਖਾਸ ਉਮੀਦਵਾਰ ਦੀ ਆਪਣੇ ਵੱਲੋਂ ਸਿਫਾਰਿਸ਼ ਕਰਨ ਤੇ ਨਾ ਹੀ ਉਹ ਕਿਸੇ ਦੇ ਦਬਾਅ ਥੱਲੇ ਆਉਣ। ਇਸੇ ਵਿਚ ਪਾਰਟੀ ਦੀ ਭਲਾਈ ਹੈ। ਇਹ ਤਾਂ ਸਾਰੇ ਹੀ ਜਾਂਦੇ ਹਨ ਕਿ ਕੁਝ ਸੀਨੀਅਰ ਆਗੂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਹੀ ਅੱਗੇ ਵਧਾ ਰਹੇ ਹਨ, ਜਿਸ ਨਾਲ ਪਾਰਟੀ ਸੋਹਣੇ ਸਮੱਸਿਆ ਖੜੀ ਹੋ ਜਾਂਦੀ ਹੈ।

ਕਾਂਗਰੇਸ ਦੇ ਇੱਕ ਸੀਨੀਅਰ ਆਗੂ ਨਾਂਅ ਨਾ ਛਾਪਣ ਦੀ ਸ਼ਰਤ ਤੇ ਕਹਿੰਦੇ ਹਨ ਕਿ ਇੱਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਵਿਧਾਨ ਸਭਾ ਟਿਕਟਾਂ ਦੇਣ ਦਾ ਮੁੱਦਾ ਕਾਫ਼ੀ ਅਹਿਮ ਹੈ। ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਬਾਜਵਾ, ਅਤੇ ਮਦਨ ਲਾਲ ਜਲਾਲਪੁਰ ਸਮੇਤ ਕਈ ਸੀਨੀਅਰ ਆਗੂ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਕਾਫੀ ਉਤਾਵਲੇ ਹਨ। ਪਰ ਪਾਰਟੀ ਮੰਨਦੀ ਹੈ ਕਿ ਉਸ ਕੋਲ ਲਗਭਗ 60 ਸੀਟਾਂ ਲਈ ਮੌਜੂਦਾ ਵਿਧਾਇਕ, ਸਾਬਕਾ ਵਿਧਾਇਕ ਅਤੇ ਹੋਰ ਸੀਨੀਅਰ ਆਗੂ ਦਾਅਵੇਦਾਰਾਂ ਵਜੋਂ ਮੌਜੂਦ ਹਨ।

RELATED ARTICLES
POPULAR POSTS