ਕਿਹਾ, ਢਾਈ ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਦਾ ਹੋਵੇਗਾ ਕਰਜ਼ਾ ਮੁਆਫ
ਕਰਜ਼ਾ ਮੁਆਫੀ ਦੀ ਲਿਸਟ ‘ਚ ਨਾਮ ਨਾ ਆਉਣ ‘ਤੇ ਕਿਸਾਨ ਦੀ ਸਦਮੇ ਨਾਲ ਹੋਈ ਮੌਤ
ਮਾਨਸਾ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਸੈਕਟਰੀ ਸੁਰੇਸ਼ ਕੁਮਾਰ ਨੇ ਸਪਸ਼ਟ ਕੀਤਾ ਕਿ ਢਾਈ ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ 7 ਜਨਵਰੀ ਨੂੰ ਮਾਨਸਾ ਵਿਖੇ ਕਰਜ ਮੁਆਫ਼ੀ ਦੇ ਸਰਟੀਫਿਕੇਟ ਕਿਸਾਨਾਂ ਨੂੰ ਵੰਡਣਗੇ। ਸੁਰੇਸ਼ ਕੁਮਾਰ ਅਤੇ ਤੇਜਵੀਰ ਸਿੰਘ ਹੋਰ ਅਧਿਕਾਰੀਆਂ ਸਮੇਤ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮਾਨਸਾ ਪਹੁੰਚੇ ਸਨ।
ਉਧਰ ਦੂਜੇ ਪਾਸੇ ਝਬਾਲ ਨੇੜਲੇ ਪਿੰਡ ਸੋਹਲ ਵਿਖੇ ਕਰਜ਼ਾ ਮੁਆਫ਼ੀ ਸਕੀਮ ਵਿਚ ਨਾਮ ਨਾ ਆਉਣ ਕਾਰਨ ਕਿਸਾਨ ਜਸਵੰਤ ਸਿੰਘ ਦੀ ਅਟੈਕ ਹੋਣ ਨਾਲ ਮੌਤ ਹੋ ਗਈ। ਜਸਵੰਤ ਸਿੰਘ 2 ਏਕੜ ਦਾ ਮਾਲਕ ਸੀ। ਜਦ ਅੱਜ ਉਹ ਪਿੰਡ ਵਿਚ ਸਥਿਤ ਸੁਸਾਇਟੀ ‘ਚ ਕਰਜ ਮੁਆਫ਼ੀ ਦੀ ਲਿਸਟ ਦੇਖਣ ਗਿਆ ਤਾਂ ਉਸ ਦਾ ਨਾਮ ਲਿਸਟ ਵਿਚ ਸ਼ਾਮਿਲ ਨਾ ਹੋਣ ਕਾਰਨ ਸਦਮੇ ਨਾਲ ਜਸਵੰਤ ਦੀ ਮੌਤ ਹੋ ਗਈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …