1 C
Toronto
Tuesday, February 10, 2026
spot_img
Homeਪੰਜਾਬ70 ਸਾਲ ਪੰਜਾਬ ਨੂੰ ਲੁੱਟਣ ਵਾਲੇ ਲੀਡਰਾਂ ਦੀਆਂ ਜੇਬਾਂ 'ਚੋਂ ਨਿਕਲ ਰਿਹਾ...

70 ਸਾਲ ਪੰਜਾਬ ਨੂੰ ਲੁੱਟਣ ਵਾਲੇ ਲੀਡਰਾਂ ਦੀਆਂ ਜੇਬਾਂ ‘ਚੋਂ ਨਿਕਲ ਰਿਹਾ ਪੰਜਾਬ ਦਾ ਖ਼ਜ਼ਾਨਾ

ਮੈਡੀਕਲ ਹੱਬ ਬਣਨ ਜਾ ਰਿਹੈ ਪੰਜਾਬ : ਭਗਵੰਤ ਮਾਨ
ਜਗਰਾਉਂ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦਾ ਐਲਾਨ ਕਰਦਿਆਂ ਮੂੰਗੀ ਨੂੰ ਪੰਜਾਬ ਦੀ ਤੀਜੀ ਐੱਮਐੱਸਪੀ ਫ਼ਸਲ ਐਲਾਨਦਿਆਂ ਇਸ ਨੂੰ ਪ੍ਰਮੋਟ ਕਰਨ ਦਾ ਹੋਕਾ ਦਿੱਤਾ। ਮੁੱਖ ਮੰਤਰੀ ਮਾਨ ਜਗਰਾਉਂ ਦੇ ਸਿਵਲ ਹਸਪਤਾਲ ‘ਚ ਜੱਚਾ ਬੱਚਾ ਵਾਰਡ ਦਾ ਉਦਘਾਟਨ ਕਰਨ ਪੁੱਜੇ ਸਨ।
ਉਨ੍ਹਾਂ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਪੰਜਾਬ ਦੀ ਜਨਤਾ ਨੂੰ ਗਾਰੰਟੀਆਂ ਦੇ ਰਹੀ ਸੀ ਤਾਂ ਵਿਰੋਧੀ ਤਨਜ ਕੱਸਦੇ ਸਨ ਕਿ ਇਸ ਦੇ ਲਈ ਪੈਸਾ ਕਿਥੋਂ ਆਵੇਗਾ, ਹੁਣ ਪੰਜਾਬ ਦੀ ਇਮਾਨਦਾਰ ‘ਆਪ’ ਸਰਕਾਰ ਵੱਲੋਂ 70 ਸਾਲ ਪੰਜਾਬ ਨੂੰ ਲੁੱਟਣ ਵਾਲੇ ਲੀਡਰਾਂ ਦੀਆਂ ਜੇਬਾਂ ‘ਚੋ ਪੰਜਾਬ ਦਾ ਲੁੱਟਿਆ ਖ਼ਜ਼ਾਨਾ ਕੱਢਿਆ ਜਾ ਰਿਹਾ ਹੈ ਅਤੇ ਸ਼ਿਕੰਜਾ ਕਸੇ ਜਾਣ ‘ਤੇ ਲੁਟੇਰੇ ਲੀਡਰ ਖ਼ੁਦ ਹੀ ਬਚਣ ਲਈ 50-50 ਲੱਖ ਰੁਪਿਆ ਲੈ ਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਇਨ੍ਹਾਂ ਦੈਂਤਾਂ ਨੇ ਆਪਣੇ ਘਰਾਂ ‘ਚ ਨੋਟ ਗਿਣਨ ਵਾਲੀਆਂ ਮਸ਼ੀਨਾਂ ਤਕ ਰੱਖੀਆਂ ਹੋਈਆਂ ਸਨ। ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਬੱਚੇ ਡਾਕਟਰੀ ਕਰਨ ਲਈ ਯੂਕਰੇਨ ਜਾ ਹੋਰਨਾਂ ਦੇਸ਼ਾਂ ‘ਚ ਨਹੀ ਜਾ ਕੇ ਪੰਜਾਬ ਵਿਚ ਹੀ ਮੈਡੀਕਲ ਦੀ ਪੜ੍ਹਾਈ ਕਰ ਸਕਣਗੇ। ਇਸਦੇ ਲਈ ਹਰ ਜ਼ਿਲ੍ਹੇ ‘ਚ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ। 23 ਜ਼ਿਲ੍ਹਿਆਂ ‘ਚੋਂ 9 ਮੈਡੀਕਲ ਕਾਲਜ ਹਨ, 16 ਹੋਰ ਨਵੇਂ ਕਾਲਜ ਬਣਾਏ ਜਾਣਗੇ।
‘ਡਾਕਟਰੀ ਦੀ ਪੜ੍ਹਾਈ ਲਈ ਨਹੀਂ ਜਾਣਾ ਪਵੇਗਾ ਵਿਦੇਸ਼’
ਭਗਵੰਤ ਸਿੰਘ ਮਾਨ ਨੇ ਆਖਿਆ ਕਿ ਹੁਣ ਪੰਜਾਬ ਦੇ ਬੱਚਿਆਂ ਨੂੰ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕਰੇਨ ਵਰਗੇ ਮੁਲਕਾਂ ‘ਚ ਨਹੀਂ ਜਾਣਾ ਪਵੇਗਾ। ਉਨ੍ਹਾਂ ਆਖਿਆ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਜਲਦੀ ਹੀ ਵਿਦੇਸ਼ਾਂ ਨਾਲ ਰਾਬਤਾ ਕੀਤਾ ਜਾਵੇਗਾ ਤੇ ਸਾਂਝੇ ਮੇਲਿਆਂ ਦੀ ਸ਼ੁਰੂਆਤ ਆਉਂਦੇ ਦਿਨਾਂ ‘ਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਜਾਵੇਗੀ।

 

 

RELATED ARTICLES
POPULAR POSTS