16.2 C
Toronto
Saturday, September 13, 2025
spot_img
Homeਪੰਜਾਬਸਾਬਕਾ ਫੌਜੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਸਾਬਕਾ ਫੌਜੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਜਗਰਾਉਂ : ਮੁੱਖ ਮੰਤਰੀ ਭਗਵੰਤ ਮਾਨ ਦੇ ਜਗਰਾਉਂ ਪਹੁੰਚਣ ‘ਤੇ ਸਾਬਕਾ ਫੌਜੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸਾਬਕਾ ਫੌਜੀਆਂ ਦੀ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ‘ਆਪ’ ਸਰਕਾਰ ਬਣਨ ‘ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ।
ਗਾਰਡੀਅਨਜ਼ ਆਫ਼ ਗਵਰਨੈਂਸ (ਜੀਓਜੀ) ਸਕੀਮ ਬੰਦ ਕਰਨ ਤੋਂ ਰੋਹ ‘ਚ ਆਏ ਸਾਬਕਾ ਸੈਨਿਕਾਂ ਨੇ ਭਗਵੰਤ ਮਾਨ ਦੇ ਆਉਣ ‘ਤੇ ਕਾਲੀਆਂ ਝੰਡੀਆਂ ਦਿਖਾਈਆਂ। ਇਨ੍ਹਾਂ ਸਾਬਕਾ ਸੈਨਿਕਾਂ ਨੂੰ ਭਾਵੇਂ ਸਿਵਲ ਹਸਪਤਾਲ ਦੇ ਗੇਟ ‘ਤੇ ਬਾਹਰ ਮੁੱਖ ਮਾਰਗ ‘ਤੇ ਹੀ ਰੋਕ ਲਿਆ ਗਿਆ ਪਰ ਉਨ੍ਹਾਂ ਉਥੇ ਹੀ ਆਪਣਾ ਰੋਸ ਪ੍ਰਗਟਾਇਆ। ਪੁਲਿਸ ਨੇ 5 ਮੈਂਬਰੀ ਕਮੇਟੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਗੱਲ ਆਖੀ ਤੇ ਉਨ੍ਹਾਂ ਨੂੰ ਜੀਐੱਚਜੀ ਅਕੈਡਮੀ ‘ਚ ਬਣੇ ਹੈਲੀਪੈਡ ਵੱਲ ਲਿਜਾਣ ਦੀ ਥਾਂ ਪੁਲਿਸ ਲਾਈਨ ‘ਚ ਲੈ ਗਈ। ਦੂਜੇ ਪਾਸੇ ਮਲਕ ਚੌਕ ‘ਚ ਬੱਸ ਤੇ ਹੋਰ ਵਾਹਨਾਂ ‘ਚ ਆ ਰਹੇ ਕੁਝ ਸਾਬਕਾ ਸੈਨਿਕਾਂ ਨੂੰ ਪੁਲਿਸ ਨੇ ਉਥੇ ਹੀ ਰੋਕ ਲਿਆ। ਇਸ ਦੇ ਬਾਅਦ ‘ਚ ਇਨ੍ਹਾਂ ਸਾਬਕਾ ਫੌਜੀਆਂ ਨੇ ਪੁਲ ‘ਤੇ ਚੜ੍ਹ ਕੇ ਵੀ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਤੇ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ। ਕਰਨਲ ਐੱਚਐੱਚ ਕਾਹਲੋਂ, ਕਰਨਲ ਮੁਖਤਿਆਰ ਸਿੰਘ, ਮੇਜਰ ਹਰਬੰਸ ਲਾਲ ਬੰਬ, ਸੂਬੇਦਾਰ ਨਾਹਰ ਸਿੰਘ, ਕਰਮਜੀਤ ਸਿੰਘ ਸਰਾ ਤੇ ਹੋਰਨਾਂ ਨੇ ਕਿਹਾ ਕਿ ‘ਆਪ’ ਸਰਕਾਰ ਜੇਕਰ ਸੱਚਮੁੱਚ ਈਮਾਨਦਾਰ ਹੈ ਤਾਂ ਜੀਓਜੀ ਸਕੀਮ ਤਹਿਤ ਦਿੱਤੀਆਂ ਭ੍ਰਿਸ਼ਟਾਚਾਰ ਦੀਆਂ ਰਿਪੋਰਟਾਂ ‘ਤੇ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਦੇ ਰੋਸ ਮੁਜ਼ਾਹਰੇ ਜਾਰੀ ਰਹਿਣਗੇ।

RELATED ARTICLES
POPULAR POSTS