ਕਿਹਾ – ਤਜਰਬੇਕਾਰ ਵਿਅਕਤੀ ਹੀ ਚਲਾ ਸਕਦਾ ਹੈ ਕਿ ਦੇਸ਼
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਸ੍ਰੀ ਮੁਕਤਸਰ ਸਾਹਿਬ ‘ਚ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਹੀ ਵਿਅਕਤੀ ਦੇਸ਼ ਚਲਾ ਸਕਦਾ ਹੈ ਜਿਸ ਕੋਲ ਕੋਈ ਤਜ਼ਰਬਾ ਹੋਵੇ ਅਤੇ ਉਹ ਲੰਮੇ ਸਮੇਂ ਤੱਕ ਕਿਸੇ ਵੱਡੇ ਅਹੁਦੇ ਜਾਂ ਕਿਸੇ ਸੂਬੇ ਦਾ ਮੁੱਖ ਮੰਤਰੀ ਰਿਹਾ ਹੋਵੇ। ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਅੱਜ ਤਕ ਕਦੀ ਵੀ ਮੰਤਰੀ ਤੱਕ ਨਹੀਂ ਬਣੇ, ਉਨ੍ਹਾਂ ਕੋਲ ਸਿਰਫ ਗਾਂਧੀ ਪਰਿਵਾਰ ਦਾ ਪੁੱਤਰ ਹੋਣ ਦੀ ਡਿਗਰੀ ਹੈ। ਇਸ ਡਿਗਰੀ ਨਾਲ ਕੰਮ ਨਹੀਂ ਚੱਲਣ ਵਾਲਾ। ਉਨ੍ਹਾਂ ਕਿਹਾ ਕਿ ਕਾਂਗਰਸ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ‘ਤੇ ਦਬਾਅ ਪਾ ਰਹੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਵਾਉਣ ਵਾਲੇ ਅੱਜ ਸਿੱਖਾਂ ਦੇ ਹਮਦਰਦ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਸਿਰਫ਼ ਧਮਕੀਆਂ ਦਿੰਦੇ ਹਨ, ਇਨ੍ਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਬਾਦਲ ਨੇ ਅਕਾਲੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਫਲ ਜ਼ਰੂਰ ਮਿਲੇਗਾ।
Check Also
ਮਜੀਠਾ ਸ਼ਰਾਬ ਕਾਂਡ ਮਾਮਲੇ ’ਚ ਪੰਜਾਬ ਭਾਜਪਾ ਦਾ ਵਫਦ ਰਾਜਪਾਲ ਨੂੰ ਮਿਲਿਆ
ਜਾਖੜ ਨੇ ਕਿਹਾ : ਜ਼ਿੰਮੇਵਾਰ ਵਿਅਕਤੀਆਂ ਨੂੰ ਮਿਲੇ ਸਖਤ ਸਜ਼ਾ ਚੰਡੀਗੜ੍ਹ/ਬਿਊਰੋ ਨਿਊਜ਼ ਮਜੀਠਾ ਸ਼ਰਾਬ ਕਾਂਡ …