ਬਰੈਂਪਟਨ : ਸਿਟੀ ਆਫ ਬਰੈਂਪਟਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਓਨਟਾਰੀਓ ਦੀ ਮਨਿਸਟਰੀ ਆਫ ਮਿਊਂਸਪਲ ਅਫੇਅਰਸ ਨਾਲ ਮਿਲ ਕੇ ਮੰਗਲਵਾਰ, 3 ਅਪ੍ਰੈਲ ਨੂੰ 2018 ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਸਿਟੀ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਹ ਸੈਸ਼ਨ ਸ਼ਾਮ ਨੂੰ 6.30 ਤੋਂ 9 ਵਜੇ ਤੱਕ ਕੌਂਸਲ ਚੈਂਬਰ, ਸਿਟੀ ਹਾਲ ਵਿਖੇ ਹੋਵੇਗਾ। ਇਸ ਦੌਰਾਨ ਮਹੱਤਵਪੂਰਨ ਤਾਰੀਕਾਂ, ਖਰਚੇ, ਰਜਿਸਟਰੇਸ਼ਨ ਵਿਧੀਆਂ ਅਤੇ ਯੋਗਤਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਸੀਟਾਂ ਲਿਮਟਿਡ ਹਨ। ਇਸ ਲਈ ਆਪਣੀ ਥਾਂ ਰਾਖਵੀਂ ਕਰਨ ਲਈ [email protected] ‘ਤੇ ਈਮੇਲ ਕਰਕੇ ਸੀਟ ਰਾਖਵੀਂ ਕਰ ਲਵੋ। ਜਾਂ ਫਿਰ 905-874-3952 ‘ਤੇ ਫੋਨ ਕਰੇ। ਚੇਤੇ ਰਹੇ ਕਿ ਵੋਟਾਂ 22 ਅਕਤੂਬਰ ਨੂੰ ਪੈਣਗੀਆਂ।
ਬਰੈਂਪਟਨ ਸਿਟੀ ਕੌਂਸਲ ਦੀ ਚੋਣ ਲੜਨ ਵਾਲਿਆਂ ਲਈ ਸੈਸ਼ਨ 3 ਅਪ੍ਰੈਲ ਨੂੰ
RELATED ARTICLES

