ਸੁਲਤਾਨਪੁਰ (ਯੂਪੀ) : ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਇਕ ਵਿਸ਼ੇਸ਼ ਐਮ.ਪੀ.-ਐਮ.ਐਲ.ਏ. ਅਦਾਲਤ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਨੂਪ ਸਾਂਦਾ ਸਮੇਤ 6 ਵਿਅਕਤੀਆਂ ਨੂੰ 21 ਸਾਲ ਪੁਰਾਣੇ ਇਕ ਮਾਮਲੇ ‘ਚ ਤਿੰਨ ਮਹੀਨੇ ਦੀ ਸਖ਼ਤ ਜੇਲ੍ਹ ਅਤੇ ਹਰੇਕ ਨੂੰ ਇਕ-ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਕੇਸ ਦੀ ਸੁਣਵਾਈ ਦੌਰਾਨ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਜੱਜ ਯੋਗੇਸ਼ ਕੁਮਾਰ ਯਾਦਵ ਨੇ ਸੰਜੇ ਸਿੰਘ, ਅਨੂਪ ਸਾਂਦਾ ਸਮੇਤ ਭਾਜਪਾ ਨੇਤਾ ਸੁਭਾਸ਼ ਚੌਧਰੀ, ਪ੍ਰਸਿੱਧ ਕਾਰਪੋਰੇਟਰ ਵਿਜੇ ਕੁਮਾਰ, ਕਾਂਗਰਸੀ ਨੇਤਾ ਕਮਲ ਸ੍ਰੀਵਾਸਤਵ ਅਤੇ ਸੰਤੋਸ਼ ਕੁਮਾਰ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ। ਇਨ੍ਹਾਂ ਨੇਤਾਵਾਂ ਨੇ 19 ਜੂਨ 2001 ਨੂੰ ਪਾਣੀ ਅਤੇ ਬਿਜਲੀ ਦੇ ਸੰਕਟ ਨੂੰ ਲੈ ਕੇ ਇਕ ਫਲਾਈ ਓਵਰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਪੁਲਿਸ ਨੇ ਇਨ੍ਹਾਂ ਨੇਤਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
Check Also
ਭਾਰਤੀ ਮੂਲ ਦੀ ਅਨੀਤਾ ਅਨੰਦ ਅਤੇ ਕਮਲ ਖਹਿਰਾ ਨੂੰ ਮਾਰਕ ਕਾਰਨੀ ਵਜ਼ਾਰਤ ‘ਚ ਬਣਾਇਆ ਗਿਆ ਮੰਤਰੀ
ਓਟਾਵਾ : ਕੈਨੇਡਾ ‘ਚ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਨੇ ਪਿਛਲੇ ਦਿਨੀਂ ਦੇਸ਼ ਦੇ …