ਰਿਪਬਲਿਕਨ ਉਮੀਦਵਾਰ ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਚੋਣ ਜਿੱਤੀ
ਅਗਲੇ ਸਾਲ 20 ਜਨਵਰੀ ਨੂੰ ਲੈਣਗੇ ਅਹੁਦੇ ਦਾ ਹਲਫ਼
ਡੋਨਲਡ ਟਰੰਪ ਨੂੰ 295 ਤੇ ਕਮਲਾ ਹੈਰਿਸ ਨੂੰ ਮਿਲੇ 226 ਇਲੈਕਟੋਰਲ ਵੋਟ
ਵਾਸ਼ਿੰਗਟਨ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ (78) ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾਇਆ। ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਉਹ ਮੁਲਕ ਦੇ 47ਵੇਂ ਰਾਸ਼ਟਰਪਤੀ ਵਜੋਂ ਅਗਲੇ ਸਾਲ 20 ਜਨਵਰੀ ਨੂੰ ਅਹੁਦੇ ਦਾ ਹਲਫ ਲੈਣਗੇ। ਟਰੰਪ ਦੀ ਜਿੱਤ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਸਿਆਸੀ ਵਾਪਸੀ ਮੰਨਿਆ ਜਾ ਰਿਹਾ ਹੈ। ਵ÷ ਾਈਟ ਹਾਊਸ ਪਹੁੰਚਣ ਲਈ ਦੋਵਾਂ ਉਮੀਦਵਾਰਾਂ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਸੀ ਤੇ ਟਰੰਪ ਨੇ ਪੰਜ ਸਵਿੰਗ ਸਟੇਟਾਂ ਵਿਚੋਂ ਇਕ ਵਿਸਕੌਨਸਿਨ ਦਾ ਚੋਣ ਮੈਦਾਨ ਫਤਹਿ ਕਰਕੇ ਜਾਦੂਈ ਅੰਕੜਾ ਹਾਸਲ ਕਰ ਲਿਆ। ਰਿਪਬਲਿਕਨ ਉਮੀਦਵਾਰ ਟਰੰਪ ਨੇ 295 ਤੇ ਭਾਰਤੀ ਮੂਲ ਦੀ ਡੈਮੋਕਰੈਟਿਕ ਉਮੀਦਵਾਰ ਹੈਰਿਸ ਨੂੰ 226 ਇਲੈਕਟੋਰਲ ਵੋਟ ਮਿਲੇ। ਜਦੋਂ ਕਿ ਕੁੱਲ 538 ਇਲੈਕਟੋਰਲ ਵੋਟਾਂ ਸਨ। ਟਰੰਪ ਦੀ ਜਿੱਤ ਨੂੰ ਜ਼ੋਰਦਾਰ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਚਾਰ ਸਾਲ ਪਹਿਲਾਂ (2020 ‘ਚ) ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਕੋਲੋਂ ਹਾਰ ਗਏ ਸਨ। ਟਰੰਪ ਨੇ ਉਦੋਂ ਚੋਣ ਨਤੀਜਿਆਂ ਨੂੰ ਵੀ ਚੁਣੌਤੀ ਦਿੱਤੀ ਸੀ ਤੇ ਸੱਤਾ ਦੇ ਤਬਾਦਲੇ ਦੌਰਾਨ ਆਪਣੇ ਹਮਾਇਤੀਆਂ ਨੂੰ ਅਮਰੀਕੀ ਸੰਸਦ ਵੱਲ ਮਾਰਚ ਕਰਨ ਦੀ ਅਸਿੱਧੀ ਅਪੀਲ ਕੀਤੀ ਸੀ। ਟਰੰਪ ਹਮਾਇਤੀਆਂ ਦਾ ਮਾਰਚ ਮਗਰੋਂ ਹਿੰਸਕ ਹਮਲਿਆਂ ਵਿਚ ਤਬਦੀਲ ਹੋ ਗਿਆ ਤੇ ਅਮਰੀਕੀ ਸੰਸਦ ਦੇ ਅੰਦਰ ਝੜਪਾਂ ਦੀਆਂ ਤਸਵੀਰਾਂ ਨੇ ਕੁੱਲ ਆਲਮ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਂਝ ਇਸ ਜਿੱਤ ਨਾਲ ਟਰੰਪ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ÷ ਾਂ ਨੂੰ (ਸੰਸਦ ‘ਤੇ ਹਮਲੇ ਦੇ) ਸੰਗੀਨ ਜੁਰਮ ਲਈ ਦੋਸ਼ੀ ਠਹਿਰਾਏ ਜਾਣ ਮਗਰੋਂ ਅਮਰੀਕਾ ਦੇ ਸਿਖਰਲੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ। ਟਰੰਪ ਨੇ ਪੈਨਸਿਲਵੇਨੀਆ, ਜੌਰਜੀਆ, ਉੱਤਰੀ ਕੈਰੋਲੀਨਾ ਤੇ ਵਿਸਕੌਨਸਿਨ ਜਿਹੇ ਸਵਿੰਗ ਸਟੇਟ ਜਿੱਤ ਕੇ ਆਪਣੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਨੂੰ ਵੱਡੀ ਸੱਟ ਮਾਰੀ।
ਅਮਰੀਕਾ ਵਿਚ ਕੁੱਲ ਮਿਲਾ ਕੇ 50 ਸਟੇਟਸ (ਸੂਬੇ) ਹਨ ਤੇ ਸਵਿੰਗ ਸਟੇਟਸ ਨੂੰ ਛੱਡ ਕੇ ਇਨ÷ ਾਂ ਵਿਚੋਂ ਬਹੁਤੇ ਰਾਜ ਹਰੇਕ ਚੋਣ ਵਿਚ ਇਕੋ ਪਾਰਟੀ ਲਈ ਵੋਟ ਕਰਦੇ ਹਨ। ਸਵਿੰਗ ਸਟੇਟਸ ਪੈਨਸਿਲਵੇਨੀਆ, ਮਿਸ਼ੀਗਨ ਤੇ ਵਿਸਕੌਨਸਿਨ ਨੂੰ ਰਸਟ ਬੈੱਲਟ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਰਵਾਇਤੀ ਤੌਰ ‘ਤੇ ਡੈਮੋਕਰੈਟਿਕ ਪਾਰਟੀ ਦਾ ਮਜ਼ਬੂਤ ਗੜ÷ ਹਨ। ਐਗਜ਼ਿਟ ਪੋਲਾਂ (ਚੋਣ ਸਰਵੇਖਣਾਂ) ਵਿਚ ਟਰੰਪ ਤੇ ਹੈਰਿਸ ਦਰਮਿਆਨ ਫਸਵੇਂ ਮੁਕਾਬਲੇ ਦੀ ਪੇਸ਼ੀਨਗੋਈ ਕੀਤੀ ਗਈ ਸੀ ਤੇ ਚੋਣਾਂ ਵਿਚ ਅਮਰੀਕੀ ਵੋਟਰਾਂ ਲਈ ਅਰਥਚਾਰੇ ਦੀ ਹਾਲਤ ਤੇ ਗਰਭਪਾਤ ਨੂੰ ਅਹਿਮ ਮੁੱਦੇ ਦੱਸਿਆ ਗਿਆ ਸੀ। ਆਲਮੀ ਆਗੂਆਂ ਵਿਚੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ, ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਡੋਨਲਡ ਟਰੰਪ ਨੂੰ ‘ਵ÷ ਾਈਟ ਹਾਊਸ ਵਿਚ ਇਤਿਹਾਸਕ ਵਾਪਸੀ’ ਲਈ ਵਧਾਈ ਦਿੱਤੀ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਜਰਮਨ ਚਾਂਸਲਰ ਓਲਾਫ਼ ਸ਼ੁਲਜ਼, ਇਤਾਲਵੀ ਪ੍ਰਧਾਨ ਮੰਤਰੀ ਜੌਰਜੀਆ ਮਿਲੋਨੀ ਤੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਵੀ ਚੋਣ ਜਿੱਤ ਲਈ ਟਰੰਪ ਨੂੰ ਵਧਾਈ ਦਿੱਤੀ।
ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤੇ : ਛੇ ਭਾਰਤੀ ਅਮਰੀਕੀ ਵੀ ਚੋਣ ਜਿੱਤ ਕੇ ਪ੍ਰਤੀਨਿਧ ਸਦਨ ਵਿਚ ਪਹੁੰਚ ਗਏ ਹਨ। ਇਨ÷ ਾਂ ਵਿਚੋਂ ਪੰਜ ਜਣੇ ਡਾ.ਐਮੀ ਬੇਰਾ, ਰਾਜਾ ਕ੍ਰਿਸ਼ਨਾਮੂਰਤੀ, ਰੋਅ ਖੰਨਾ, ਪ੍ਰਮਿਲਾ ਜੈਪਾਲ ਤੇ ਸ੍ਰੀ ਥਾਨੇਦਾਰ ਮੌਜੂਦਾ ਪ੍ਰਤੀਨਿਧ ਸਦਨ ਦੇ ਮੈਂਬਰ ਹਨ ਤੇ ਉਹ ਮੁੜ ਚੁਣੇ ਗਏ ਹਨ।
ਮੋਦੀ ਵੱਲੋਂ ਟਰੰਪ ਨੂੰ ਵਧਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਦੋਸਤ’ ਡੋਨਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਮਿਲੀ ‘ਇਤਿਹਾਸਕ’ ਜਿੱਤ ਦੀ ਵਧਾਈ ਦਿੱਤੀ ਹੈ। ਮੋਦੀ ਨੇ ਕਿਹਾ ਕਿ ਟਰੰਪ ਦੀ ਇਸ ਜਿੱਤ ਮਗਰੋਂ ਉਹ ਭਾਰਤ-ਅਮਰੀਕਾ ਵਿਆਪਕ ਆਲਮੀ ਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਵਧਾਉਣ ਦੀ ਦਿਸ਼ਾ ‘ਚ ਦੇਖ ਰਹੇ ਹਨ। ਮੋਦੀ ਨੇ ਐਕਸ ‘ਤੇ ਪੋਸਟ ਵਿਚ ਕਿਹਾ, ”ਮੇਰੇ ਦੋਸਤ ਡੋਨਲਡ ਟਰੰਪ ਨੂੰ ਚੋਣਾਂ ਵਿਚ ਇਤਿਹਾਸਕ ਜਿੱਤ ਲਈ ਦਿਲੋਂ ਵਧਾਈਆਂ। ਤੁਹਾਡੇ ਪਿਛਲੇ ਕਾਰਜਕਾਲ ਦੀਆਂ ਸਫ਼ਲਤਾਵਾਂ ਦੀ ਲੜੀ ਵਿਚ, ਭਾਰਤ-ਅਮਰੀਕਾ ਆਲਮੀ ਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਡੇ ਸਹਿਯੋਗ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਣ ਦੀ ਆਸ ਕਰਦਾ ਹਾਂ।”
ਟਰੰਪ ਵੱਲੋਂ ‘ਸੁਨਹਿਰੀ ਯੁੱਗ’ ਲਿਆਉਣ ਦਾ ਵਾਅਦਾ
ਵਾਸ਼ਿੰਗਟਨ : ਡੋਨਲਡ ਟਰੰਪ(78) ਨੇ ਰਾਸ਼ਟਰਪਤੀ ਚੋਣਾਂ ਵਿਚ ਮਿਲੇ ਫ਼ਤਵੇ ਨੂੰ ‘ਬੇਮਿਸਾਲ ਤੇ ਸ਼ਕਤੀਸ਼ਾਲੀ’ ਕਰਾਰ ਦਿੰਦਿਆਂ ਅਮਰੀਕਾ ਲਈ ‘ਸੁਨਹਿਰੀ ਯੁੱਗ’ ਲਿਆਉਣ ਦਾ ਵਾਅਦਾ ਕੀਤਾ ਹੈ। ਟਰੰਪ ਨੇ ਫਲੋਰਿਡਾ ਦੇ ਪਾਮ ਬੀਚ ਸਥਿਤ ਪਾਮ ਬੀਚ ਕਨਵੈਨਸ਼ਨ ਸੈਂਟਰ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਇਹ ਅਮਰੀਕਾ ਲਈ ਸੱਚਮੁੱਚ ਸੁਨਹਿਰੀ ਯੁੱਗ ਹੋਵੇਗਾ। ਇਹ ਸ਼ਾਨਦਾਰ ਜਿੱਤ ਹੈ, ਜੋ ਸਾਨੂੰ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਵਿਚ ਮਦਦ ਕਰੇਗੀ।”