ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜ਼ਾਜਤ
ਵਾਸ਼ਿੰਗਟਨ/ਬਿਊਰੋ ਨਿਊਜ਼
ਇਤਿਹਾਸਕ ਫ਼ੈਸਲੇ ਤਹਿਤ ਅਮਰੀਕੀ ਫ਼ੌਜ ਨੇ ਸਿੱਖ ਅਧਿਕਾਰੀ ਨੂੰ ਨੌਕਰੀ ਦੌਰਾਨ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਪੱਗੜੀ ਬੰਨਣ ਅਤੇ ਦਾੜ੍ਹੀ ਰੱਖ ਕੇ ਫ਼ੌਜ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅਮਰੀਕੀ ਫ਼ੌਜ ਦੇ ਇਸ ਫ਼ੈਸਲੇ ਨਾਲ ਕੈਪਟਨ ਸਿਮਰਤਪਾਲ ਸਿੰਘ (28) ਪਹਿਲੇ ਸਿੱਖ ਜਵਾਨ ਬਣ ਗਏ ਹਨ ਜੋ ਡਿਊਟੀ ‘ਤੇ ਤਾਇਨਾਤੀ ਦੌਰਾਨ ਦਸਤਾਰ ਅਤੇ ਦਾੜ੍ਹੀ ਵਿਚ ਸਜੇ ਰਹਿਣਗੇ।
ਕੈਪਟਨ ਸਿਮਰਤਪਾਲ ਸਿੰਘ ਨੇ ਪਿਛਲੇ ਮਹੀਨੇ ਰੱਖਿਆ ਮਹਿਕਮੇ ਨੂੰ ਅਦਾਲਤ ਵਿਚ ਘੜੀਸਦਿਆਂ ਆਖਿਆ ਸੀ ਕਿ ਦਸਤਾਰ ਅਤੇ ਦਾੜ੍ਹੀ ਰੱਖਣ ਕਰਕੇ ਉਸ ਨਾਲ ਕੁਝ ਮਾਮਲਿਆਂ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ। ਅਮਰੀਕੀ ਫ਼ੌਜ ਨੇ 31 ਮਾਰਚ ਦੇ ਆਪਣੇ ਫ਼ੈਸਲੇ ਵਿਚ ਉਸ ਨੂੰ ਲੰਬੇ ਸਮੇਂ ਤੱਕ ਧਾਰਮਿਕ ਸਹੂਲਤ ਦੀ ਪ੍ਰਵਾਨਗੀ ਦੇ ਦਿੱਤੀ ਜਿਸ ਤਹਿਤ ਪੱਗੜੀ ਬੰਨ੍ਹਣ ਅਤੇ ਦਾੜ੍ਹੀ ਰੱਖਣ ਤੇ ਅਕੀਦਤ ਨਾਲ ਸਬੰਧਤ ਵਸਤਾਂ ਨੂੰ ਧਾਰਨ ਕਰਕੇ ਦੇਸ਼ ਦੀ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਫ਼ੌਜ ਦੇ ਇਸ ਫ਼ੈਸਲੇ ਤੋਂ ਬਾਅਦ ਕੈਪਟਨ ਸਿਮਰਤਪਾਲ ਸਿੰਘ ਨੇ ਕਿਹਾ ਕਿ ਕਈ ਹੋਰ ਫ਼ੌਜੀਆਂ ਵਾਂਗ ਉਨ੍ਹਾਂ ਦਾ ਧਰਮ ‘ਤੇ ਵਿਸ਼ਵਾਸ ਹੈ ਅਤੇ ਉਹ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੂੰ ਹੁਣ ਧਰਮ ਅਤੇ ਦੇਸ਼ ਦੀ ਸੇਵਾ ਵਿਚੋਂ ਕਿਸੇ ਇੱਕ ਨੂੰ ਨਹੀਂ ਚੁਣਨਾ ਪਏਗਾ।
ਫੌਜ ਵਿਚ ਕੰਮ ਕਰਦੇ ਕਹਿਣ ਦਾ ਮੇਰਾ ਸੁਪਨਾ ਪੂਰਾ ਹੋ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਮੈਨੂੰ ਆਪਣੇ ਧਰਮ ਅਤੇ ਦੇਸ਼ ਲਈ ਸੇਵਾ ਵਿਚੋਂ ਕਿਸੇ ਇਕ ਨੂੰ ਨਹੀਂ ਚੁਣਨਾ ਪਵੇਗਾ।
-ਕੈਪਟਨ ਸਿਮਰਤਪਾਲ ਸਿੰਘ
ਅਦਾਲਤ ਨੇ ਵੀ ਦਿੱਤੀ ਸੀ ਰਾਹਤ
ਪਿਛਲੇ ਮਹੀਨੇ ਅਮਰੀਕੀ ਅਦਾਲਤ ਨੇ ਵੀ ਸਿਮਰਤਪਾਲ ਸਿੰਘ ਦੇ ਪੱਖ ਵਿਚ ਫੈਸਲਾ ਸੁਣਾਉਂਦੇ ਹੋਏ ਉਹਨਾਂ ਨੂੰ ਦਾੜ੍ਹੀ ਅਤੇ ਦਸਤਾਰ ਨਾਲ ਕੰਮ ਕਰਨ ਦੀ ਇਜ਼ਾਜਤ ਦਿੱਤੀ ਸੀ। ਸਿਮਰਤਪਾਲ ਸਿੰਘ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਆਪਣੇ ਧਰਮ ਕਰਕੇ ਉਹਨਾਂ ਨੂੰ ਫੌਜ ਦੇ ਕਈ ਟੈਸਟਾਂ ਵਿਚੋਂ ਗੁਜ਼ਰਨਾ ਪੈਂਦਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …